ਉਤਪਤ 24

ਹੁਣ ਜੇਕਰ ਤੁਸੀਂ ਮੇਰੇ ਮਾਲਕ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਓਗੇ, ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ, ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਜਾਣ ਸਕਾਂ ਕਿ ਕਿਸ ਰਾਹ ਨੂੰ ਮੁੜਨਾ ਹੈ।”

Genesis 24:49 (UKJV) And now if all of you will deal kindly and truly with my master, tell me: and if not, tell me; that I may turn to the right hand, or to the left.

47“ਮੈਂ ਉਸ ਨੂੰ ਪੁੱਛਿਆ, ‘ਤੂੰ ਕਿਸ ਦੀ ਧੀ ਹੈ?’ “ਉਸਨੇ ਆਖਿਆ, ‘ਨਾਹੋਰ ਦੇ ਪੁੱਤਰ ਬਥੂਏਲ ਦੀ ਧੀ, ਜਿਸ ਨੂੰ ਮਿਲਕਾਹ ਨੇ ਜਨਮ ਦਿੱਤਾ।’ “ਫਿਰ ਮੈਂ ਉਸ ਦੇ ਨੱਕ ਵਿੱਚ ਨੱਥ ਅਤੇ ਉਸ ਦੀਆਂ ਬਾਹਾਂ ਵਿੱਚ ਕੰਗਣ ਪਾ ਦਿੱਤੇ,

48ਅਤੇ ਮੈਂ ਆਪਣਾ ਸਿਰ ਝੁਕਾ ਕੇ ਯਾਹਵੇਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਾਹਵੇਹ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ਵਰ ਦੀ ਉਸਤਤ ਕੀਤੀ, ਜਿਸ ਨੇ ਮੈਨੂੰ ਮੇਰੇ ਮਾਲਕ ਦੇ ਭਰਾ ਦੀ ਪੋਤੀ ਨੂੰ ਉਸਦੇ ਪੁੱਤਰ ਲਈ ਪ੍ਰਾਪਤ ਕਰਨ ਲਈ ਸਹੀ ਰਸਤੇ ਉੱਤੇ ਲਿਆਇਆ ਸੀ।

49ਹੁਣ ਜੇਕਰ ਤੁਸੀਂ ਮੇਰੇ ਮਾਲਕ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਓਗੇ, ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ, ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਜਾਣ ਸਕਾਂ ਕਿ ਕਿਸ ਰਾਹ ਨੂੰ ਮੁੜਨਾ ਹੈ।”

50ਲਾਬਾਨ ਅਤੇ ਬਥੂਏਲ ਨੇ ਉੱਤਰ ਦਿੱਤਾ, “ਇਹ ਯਾਹਵੇਹ ਵੱਲੋਂ ਹੈ, ਅਸੀਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੁਝ ਨਹੀਂ ਕਹਿ ਸਕਦੇ।

51ਇਹ ਰਿਬਕਾਹ ਹੈ, ਉਸਨੂੰ ਲੈ ਜਾ ਅਤੇ ਉਸਨੂੰ ਆਪਣੇ ਮਾਲਕ ਦੇ ਪੁੱਤਰ ਦੀ ਪਤਨੀ ਬਣਨ ਦਿਓ, ਜਿਵੇਂ ਕਿ ਯਾਹਵੇਹ ਨੇ ਕਿਹਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.