ਉਤਪਤ 24

ਤਾਂ ਉਹਨਾਂ ਨੇ ਰਿਬਕਾਹ ਨੂੰ ਸੱਦ ਕੇ ਪੁੱਛਿਆ, “ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ?” ਉਸਨੇ ਕਿਹਾ, “ਮੈਂ ਜਾਵਾਂਗੀ।”

Genesis 24:58 (UKJV) And they called Rebekah, and said unto her, Will you go with this man? And she said, I will go.

56ਪਰ ਉਸ ਨੇ ਉਹਨਾਂ ਨੂੰ ਕਿਹਾ, “ਹੁਣ ਮੈਨੂੰ ਨਾ ਰੋਕੋ ਕਿਉਂਕਿ ਯਾਹਵੇਹ ਨੇ ਮੇਰਾ ਸਫ਼ਰ ਸਫ਼ਲ ਕੀਤਾ ਹੈ, ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਮਾਲਕ ਕੋਲ ਜਾਵਾਂ।”

57ਤਦ ਉਹਨਾਂ ਨੇ ਕਿਹਾ, “ਆਓ, ਅਸੀਂ ਕੁੜੀ ਨੂੰ ਬੁਲਾ ਕੇ ਇਸ ਬਾਰੇ ਪੁੱਛੀਏ।”

58ਤਾਂ ਉਹਨਾਂ ਨੇ ਰਿਬਕਾਹ ਨੂੰ ਸੱਦ ਕੇ ਪੁੱਛਿਆ, “ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ?” ਉਸਨੇ ਕਿਹਾ, “ਮੈਂ ਜਾਵਾਂਗੀ।”

59ਸੋ ਉਹਨਾਂ ਨੇ ਆਪਣੀ ਭੈਣ ਰਿਬਕਾਹ ਨੂੰ ਉਸ ਦੀ ਦਾਈ ਅਤੇ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਆਦਮੀਆਂ ਸਮੇਤ ਉਸ ਨੂੰ ਵਿਦਿਆ ਕੀਤਾ।

60ਅਤੇ ਉਹਨਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਆਖਿਆ, “ਹੇ ਸਾਡੀ ਭੈਣ, ਤੇਰੀ ਅੰਸ ਹਜ਼ਾਰਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਵਾਧਾ ਕਰੇ। ਤੇਰੀ ਔਲਾਦ ਆਪਣੇ ਦੁਸ਼ਮਣਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.