55ਪਰ ਉਸ ਦੇ ਭਰਾ ਅਤੇ ਉਸ ਦੀ ਮਾਤਾ ਨੇ ਉੱਤਰ ਦਿੱਤਾ, “ਇਸ ਮੁਟਿਆਰ ਨੂੰ ਦਸ ਦਿਨ ਜਾਂ ਇਸ ਤੋਂ ਵੱਧ ਦਿਨ ਸਾਡੇ ਕੋਲ ਰਹਿਣ ਦਿਓ, ਉਸ ਦੇ ਬਾਅਦ ਉਹ ਚਲੀ ਜਾਵੇਗੀ।”
56ਪਰ ਉਸ ਨੇ ਉਹਨਾਂ ਨੂੰ ਕਿਹਾ, “ਹੁਣ ਮੈਨੂੰ ਨਾ ਰੋਕੋ ਕਿਉਂਕਿ ਯਾਹਵੇਹ ਨੇ ਮੇਰਾ ਸਫ਼ਰ ਸਫ਼ਲ ਕੀਤਾ ਹੈ, ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਮਾਲਕ ਕੋਲ ਜਾਵਾਂ।”
57ਤਦ ਉਹਨਾਂ ਨੇ ਕਿਹਾ, “ਆਓ, ਅਸੀਂ ਕੁੜੀ ਨੂੰ ਬੁਲਾ ਕੇ ਇਸ ਬਾਰੇ ਪੁੱਛੀਏ।”
58ਤਾਂ ਉਹਨਾਂ ਨੇ ਰਿਬਕਾਹ ਨੂੰ ਸੱਦ ਕੇ ਪੁੱਛਿਆ, “ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ?” ਉਸਨੇ ਕਿਹਾ, “ਮੈਂ ਜਾਵਾਂਗੀ।”
59ਸੋ ਉਹਨਾਂ ਨੇ ਆਪਣੀ ਭੈਣ ਰਿਬਕਾਹ ਨੂੰ ਉਸ ਦੀ ਦਾਈ ਅਤੇ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਆਦਮੀਆਂ ਸਮੇਤ ਉਸ ਨੂੰ ਵਿਦਿਆ ਕੀਤਾ।