10ਉਹ ਖੇਤ ਅਬਰਾਹਾਮ ਨੇ ਹਿੱਤੀਆਂ ਤੋਂ ਖਰੀਦਿਆ ਸੀ, ਉੱਥੇ ਅਬਰਾਹਾਮ ਨੂੰ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ।
11ਅਬਰਾਹਾਮ ਦੀ ਮੌਤ ਤੋਂ ਬਾਅਦ, ਪਰਮੇਸ਼ਵਰ ਨੇ ਉਸਦੇ ਪੁੱਤਰ ਇਸਹਾਕ ਨੂੰ ਅਸੀਸ ਦਿੱਤੀ, ਜੋ ਉਸ ਸਮੇਂ ਬਏਰ-ਲਹਈ-ਰੋਈ ਦੇ ਨੇੜੇ ਰਹਿੰਦਾ ਸੀ।
12ਇਹ ਅਬਰਾਹਾਮ ਦੇ ਪੁੱਤਰ ਇਸਮਾਏਲ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ, ਜਿਸ ਨੂੰ ਸਾਰਾਹ ਦੀ ਦਾਸੀ, ਮਿਸਰੀ ਹਾਜਰਾ ਅਬਰਾਹਾਮ ਤੋਂ ਪੈਦਾ ਹੋਈ ਸੀ।
13ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜੋ ਉਹਨਾਂ ਦੇ ਜਨਮ ਦੇ ਕ੍ਰਮ ਵਿੱਚ ਦਰਜ ਹਨ। ਇਸਮਾਏਲ ਦਾ ਜੇਠਾ ਪੁੱਤਰ, ਨਬਾਯੋਥ, ਕੇਦਾਰ, ਅਦਬੀਲ, ਮਿਬਸਾਮ,
14ਮਿਸ਼ਮਾ, ਦੂਮਾਹ, ਮੱਸਾ,