12ਇਹ ਅਬਰਾਹਾਮ ਦੇ ਪੁੱਤਰ ਇਸਮਾਏਲ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ, ਜਿਸ ਨੂੰ ਸਾਰਾਹ ਦੀ ਦਾਸੀ, ਮਿਸਰੀ ਹਾਜਰਾ ਅਬਰਾਹਾਮ ਤੋਂ ਪੈਦਾ ਹੋਈ ਸੀ।
13ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜੋ ਉਹਨਾਂ ਦੇ ਜਨਮ ਦੇ ਕ੍ਰਮ ਵਿੱਚ ਦਰਜ ਹਨ। ਇਸਮਾਏਲ ਦਾ ਜੇਠਾ ਪੁੱਤਰ, ਨਬਾਯੋਥ, ਕੇਦਾਰ, ਅਦਬੀਲ, ਮਿਬਸਾਮ,
14ਮਿਸ਼ਮਾ, ਦੂਮਾਹ, ਮੱਸਾ,
15ਹਦਦ, ਤੇਮਾ, ਜੇਤੂਰ, ਨਫੀਸ਼ ਅਤੇ ਕੇਦਮਾਹ।
16ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਬਾਰਾਂ ਕਬੀਲਿਆਂ ਦੇ ਰਾਜਿਆਂ ਦੇ ਨਾਮ ਉਹਨਾਂ ਦੀਆਂ ਬਸਤੀਆਂ ਅਤੇ ਡੇਰਿਆਂ ਦੇ ਅਨੁਸਾਰ ਹਨ।