ਉਤਪਤ 25

ਅਬਰਾਹਾਮ ਦੀ ਮੌਤ ਤੋਂ ਬਾਅਦ, ਪਰਮੇਸ਼ਵਰ ਨੇ ਉਸਦੇ ਪੁੱਤਰ ਇਸਹਾਕ ਨੂੰ ਅਸੀਸ ਦਿੱਤੀ, ਜੋ ਉਸ ਸਮੇਂ ਬਏਰ-ਲਹਈ-ਰੋਈ ਦੇ ਨੇੜੇ ਰਹਿੰਦਾ ਸੀ।

Genesis 25:11 (UKJV) And it came to pass after the death of Abraham, that God blessed his son Isaac; and Isaac dwelt by the well Lahairoi.

9ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਹ ਨੂੰ ਮਮਰੇ ਦੇ ਨੇੜੇ ਮਕਪੇਲਾਹ ਦੀ ਗੁਫ਼ਾ ਵਿੱਚ, ਹਿੱਤੀ ਜ਼ੋਹਰ ਦੇ ਪੁੱਤਰ ਇਫਰੋਨ ਦੇ ਖੇਤ ਵਿੱਚ ਦੱਬ ਦਿੱਤਾ,

10ਉਹ ਖੇਤ ਅਬਰਾਹਾਮ ਨੇ ਹਿੱਤੀਆਂ ਤੋਂ ਖਰੀਦਿਆ ਸੀ, ਉੱਥੇ ਅਬਰਾਹਾਮ ਨੂੰ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ।

11ਅਬਰਾਹਾਮ ਦੀ ਮੌਤ ਤੋਂ ਬਾਅਦ, ਪਰਮੇਸ਼ਵਰ ਨੇ ਉਸਦੇ ਪੁੱਤਰ ਇਸਹਾਕ ਨੂੰ ਅਸੀਸ ਦਿੱਤੀ, ਜੋ ਉਸ ਸਮੇਂ ਬਏਰ-ਲਹਈ-ਰੋਈ ਦੇ ਨੇੜੇ ਰਹਿੰਦਾ ਸੀ।

12ਇਹ ਅਬਰਾਹਾਮ ਦੇ ਪੁੱਤਰ ਇਸਮਾਏਲ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ, ਜਿਸ ਨੂੰ ਸਾਰਾਹ ਦੀ ਦਾਸੀ, ਮਿਸਰੀ ਹਾਜਰਾ ਅਬਰਾਹਾਮ ਤੋਂ ਪੈਦਾ ਹੋਈ ਸੀ।

13ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜੋ ਉਹਨਾਂ ਦੇ ਜਨਮ ਦੇ ਕ੍ਰਮ ਵਿੱਚ ਦਰਜ ਹਨ। ਇਸਮਾਏਲ ਦਾ ਜੇਠਾ ਪੁੱਤਰ, ਨਬਾਯੋਥ, ਕੇਦਾਰ, ਅਦਬੀਲ, ਮਿਬਸਾਮ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.