ਉਤਪਤ 25

ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਹ ਨੂੰ ਮਮਰੇ ਦੇ ਨੇੜੇ ਮਕਪੇਲਾਹ ਦੀ ਗੁਫ਼ਾ ਵਿੱਚ, ਹਿੱਤੀ ਜ਼ੋਹਰ ਦੇ ਪੁੱਤਰ ਇਫਰੋਨ ਦੇ ਖੇਤ ਵਿੱਚ ਦੱਬ ਦਿੱਤਾ,

Genesis 25:9 (UKJV) And his sons Isaac and Ishmael buried him in the cave of Machpelah, in the field of Ephron the son of Zohar the Hittite, which is before Mamre;

7ਅਬਰਾਹਾਮ ਇੱਕ ਸੌ ਪੰਝੱਤਰ ਸਾਲ ਜੀਉਂਦਾ ਰਿਹਾ।

8ਤਦ ਅਬਰਾਹਾਮ ਨੇ ਆਪਣੀ ਪੂਰੀ ਉਮਰ ਦਾ ਅਖੀਰੀ ਸਾਹ ਲਏ, ਤਾਂ ਉਹ ਆਪਣੀ ਪੂਰੀ ਉਮਰ ਭੋਗ ਕੇ ਮਰ ਗਿਆ ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ।

9ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਹ ਨੂੰ ਮਮਰੇ ਦੇ ਨੇੜੇ ਮਕਪੇਲਾਹ ਦੀ ਗੁਫ਼ਾ ਵਿੱਚ, ਹਿੱਤੀ ਜ਼ੋਹਰ ਦੇ ਪੁੱਤਰ ਇਫਰੋਨ ਦੇ ਖੇਤ ਵਿੱਚ ਦੱਬ ਦਿੱਤਾ,

10ਉਹ ਖੇਤ ਅਬਰਾਹਾਮ ਨੇ ਹਿੱਤੀਆਂ ਤੋਂ ਖਰੀਦਿਆ ਸੀ, ਉੱਥੇ ਅਬਰਾਹਾਮ ਨੂੰ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ।

11ਅਬਰਾਹਾਮ ਦੀ ਮੌਤ ਤੋਂ ਬਾਅਦ, ਪਰਮੇਸ਼ਵਰ ਨੇ ਉਸਦੇ ਪੁੱਤਰ ਇਸਹਾਕ ਨੂੰ ਅਸੀਸ ਦਿੱਤੀ, ਜੋ ਉਸ ਸਮੇਂ ਬਏਰ-ਲਹਈ-ਰੋਈ ਦੇ ਨੇੜੇ ਰਹਿੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.