ਉਤਪਤ 25

ਤਦ ਅਬਰਾਹਾਮ ਨੇ ਆਪਣੀ ਪੂਰੀ ਉਮਰ ਦਾ ਅਖੀਰੀ ਸਾਹ ਲਏ, ਤਾਂ ਉਹ ਆਪਣੀ ਪੂਰੀ ਉਮਰ ਭੋਗ ਕੇ ਮਰ ਗਿਆ ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ।

Genesis 25:8 (UKJV) Then Abraham gave up the spirit, and died in a good old age, an old man, and full of years; and was gathered to his people.

6ਪਰ ਜਦੋਂ ਅਬਰਾਹਾਮ ਜੀਉਂਦਾ ਸੀ ਤਾਂ ਉਸ ਨੇ ਆਪਣੀਆਂ ਰਖੇਲਾਂ ਦੇ ਪੁੱਤਰਾਂ ਨੂੰ ਤੋਹਫ਼ੇ ਦਿੱਤੇ ਅਤੇ ਉਹਨਾਂ ਨੂੰ ਆਪਣੇ ਪੁੱਤਰ ਇਸਹਾਕ ਤੋਂ ਪੂਰਬ ਦੇ ਦੇਸ਼ ਵਿੱਚ ਭੇਜ ਦਿੱਤਾ।

7ਅਬਰਾਹਾਮ ਇੱਕ ਸੌ ਪੰਝੱਤਰ ਸਾਲ ਜੀਉਂਦਾ ਰਿਹਾ।

8ਤਦ ਅਬਰਾਹਾਮ ਨੇ ਆਪਣੀ ਪੂਰੀ ਉਮਰ ਦਾ ਅਖੀਰੀ ਸਾਹ ਲਏ, ਤਾਂ ਉਹ ਆਪਣੀ ਪੂਰੀ ਉਮਰ ਭੋਗ ਕੇ ਮਰ ਗਿਆ ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ।

9ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਹ ਨੂੰ ਮਮਰੇ ਦੇ ਨੇੜੇ ਮਕਪੇਲਾਹ ਦੀ ਗੁਫ਼ਾ ਵਿੱਚ, ਹਿੱਤੀ ਜ਼ੋਹਰ ਦੇ ਪੁੱਤਰ ਇਫਰੋਨ ਦੇ ਖੇਤ ਵਿੱਚ ਦੱਬ ਦਿੱਤਾ,

10ਉਹ ਖੇਤ ਅਬਰਾਹਾਮ ਨੇ ਹਿੱਤੀਆਂ ਤੋਂ ਖਰੀਦਿਆ ਸੀ, ਉੱਥੇ ਅਬਰਾਹਾਮ ਨੂੰ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.