ਉਤਪਤ 25

ਅਤੇ ਇਸਹਾਕ ਚਾਲੀ ਸਾਲਾਂ ਦਾ ਸੀ ਜਦੋਂ ਉਸ ਨੇ ਪਦਨ ਅਰਾਮ ਦੇ ਬਥੂਏਲ ਅਰਾਮੀ ਦੀ ਧੀ ਅਤੇ ਲਾਬਾਨ ਅਰਾਮੀ ਦੀ ਭੈਣ ਰਿਬਕਾਹ ਨਾਲ ਵਿਆਹ ਕੀਤਾ।

Genesis 25:20 (UKJV) And Isaac was forty years old when he took Rebekah to wife, the daughter of Bethuel the Syrian of Padanaram, the sister to Laban the Syrian.

18ਉਸ ਦੇ ਉੱਤਰਾਧਿਕਾਰੀ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ ਦੇ ਇਲਾਕੇ ਵਿੱਚ ਵੱਸ ਗਏ ਜਦੋਂ ਤੁਸੀਂ ਅੱਸ਼ੂਰ ਵੱਲ ਜਾਂਦੇ ਹੋ ਅਤੇ ਉਹ ਉਹਨਾਂ ਨਾਲ ਸਬੰਧਤ ਸਾਰੇ ਕਬੀਲਿਆਂ ਨਾਲ ਦੁਸ਼ਮਣੀ ਵਿੱਚ ਰਹਿੰਦੇ ਸਨ।

19ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ। ਅਬਰਾਹਾਮ ਇਸਹਾਕ ਦਾ ਪਿਤਾ ਬਣਿਆ,

20ਅਤੇ ਇਸਹਾਕ ਚਾਲੀ ਸਾਲਾਂ ਦਾ ਸੀ ਜਦੋਂ ਉਸ ਨੇ ਪਦਨ ਅਰਾਮ ਦੇ ਬਥੂਏਲ ਅਰਾਮੀ ਦੀ ਧੀ ਅਤੇ ਲਾਬਾਨ ਅਰਾਮੀ ਦੀ ਭੈਣ ਰਿਬਕਾਹ ਨਾਲ ਵਿਆਹ ਕੀਤਾ।

21ਇਸਹਾਕ ਨੇ ਆਪਣੀ ਪਤਨੀ ਲਈ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਕਿਉਂਕਿ ਉਹ ਬੇ-ਔਲਾਦ ਸੀ। ਯਾਹਵੇਹ ਨੇ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਉਸਦੀ ਪਤਨੀ ਰਿਬਕਾਹ ਗਰਭਵਤੀ ਹੋ ਗਈ।

22ਬੱਚੇ ਉਸ ਦੀ ਕੁੱਖ ਵਿੱਚ ਇੱਕ-ਦੂਜੇ ਨਾਲ ਘੁਲਦੇ ਸਨ, ਤਦ ਉਸ ਨੇ ਆਖਿਆ, ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਇਸ ਲਈ ਫਿਰ ਉਹ ਯਾਹਵੇਹ ਕੋਲੋਂ ਪੁੱਛਣ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.