ਉਤਪਤ 25

ਉਸ ਦੇ ਉੱਤਰਾਧਿਕਾਰੀ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ ਦੇ ਇਲਾਕੇ ਵਿੱਚ ਵੱਸ ਗਏ ਜਦੋਂ ਤੁਸੀਂ ਅੱਸ਼ੂਰ ਵੱਲ ਜਾਂਦੇ ਹੋ ਅਤੇ ਉਹ ਉਹਨਾਂ ਨਾਲ ਸਬੰਧਤ ਸਾਰੇ ਕਬੀਲਿਆਂ ਨਾਲ ਦੁਸ਼ਮਣੀ ਵਿੱਚ ਰਹਿੰਦੇ ਸਨ।

Genesis 25:18 (UKJV) And they dwelt from Havilah unto Shur, that is before Egypt, as you go toward Assyria: and he died in the presence of all his brethren.

16ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਬਾਰਾਂ ਕਬੀਲਿਆਂ ਦੇ ਰਾਜਿਆਂ ਦੇ ਨਾਮ ਉਹਨਾਂ ਦੀਆਂ ਬਸਤੀਆਂ ਅਤੇ ਡੇਰਿਆਂ ਦੇ ਅਨੁਸਾਰ ਹਨ।

17ਇਸਮਾਏਲ ਇੱਕ ਸੌ ਪੈਂਤੀ ਸਾਲ ਜੀਉਂਦਾ ਰਿਹਾ। ਉਸ ਨੇ ਆਪਣਾ ਆਖਰੀ ਸਾਹ ਲਿਆ ਅਤੇ ਮਰ ਗਿਆ, ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ।

18ਉਸ ਦੇ ਉੱਤਰਾਧਿਕਾਰੀ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ ਦੇ ਇਲਾਕੇ ਵਿੱਚ ਵੱਸ ਗਏ ਜਦੋਂ ਤੁਸੀਂ ਅੱਸ਼ੂਰ ਵੱਲ ਜਾਂਦੇ ਹੋ ਅਤੇ ਉਹ ਉਹਨਾਂ ਨਾਲ ਸਬੰਧਤ ਸਾਰੇ ਕਬੀਲਿਆਂ ਨਾਲ ਦੁਸ਼ਮਣੀ ਵਿੱਚ ਰਹਿੰਦੇ ਸਨ।

19ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ। ਅਬਰਾਹਾਮ ਇਸਹਾਕ ਦਾ ਪਿਤਾ ਬਣਿਆ,

20ਅਤੇ ਇਸਹਾਕ ਚਾਲੀ ਸਾਲਾਂ ਦਾ ਸੀ ਜਦੋਂ ਉਸ ਨੇ ਪਦਨ ਅਰਾਮ ਦੇ ਬਥੂਏਲ ਅਰਾਮੀ ਦੀ ਧੀ ਅਤੇ ਲਾਬਾਨ ਅਰਾਮੀ ਦੀ ਭੈਣ ਰਿਬਕਾਹ ਨਾਲ ਵਿਆਹ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.