ਉਤਪਤ 25

ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ।

Genesis 25:24 (UKJV) And when her days to be delivered were fulfilled, behold, there were twins in her womb.

22ਬੱਚੇ ਉਸ ਦੀ ਕੁੱਖ ਵਿੱਚ ਇੱਕ-ਦੂਜੇ ਨਾਲ ਘੁਲਦੇ ਸਨ, ਤਦ ਉਸ ਨੇ ਆਖਿਆ, ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਇਸ ਲਈ ਫਿਰ ਉਹ ਯਾਹਵੇਹ ਕੋਲੋਂ ਪੁੱਛਣ ਗਈ।

23ਯਾਹਵੇਹ ਨੇ ਉਸ ਨੂੰ ਆਖਿਆ, “ਤੇਰੀ ਕੁੱਖ ਵਿੱਚ ਦੋ ਕੌਮਾਂ ਹਨ, ਅਤੇ ਤੇਰੇ ਅੰਦਰੋਂ ਦੋ ਕੌਮਾਂ ਅੱਡ ਹੋ ਜਾਣਗੀਆਂ। ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵਾਨ ਹੋਵੇਗੀ, ਅਤੇ ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।”

24ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ।

25ਜਿਹੜਾ ਪਹਿਲਾ ਬਾਹਰ ਆਇਆ ਉਹ ਲਾਲ ਸੀ ਅਤੇ ਉਹ ਦਾ ਸਾਰਾ ਸਰੀਰ ਵਾਲਾਂ ਵਾਲੇ ਕੱਪੜੇ ਵਰਗਾ ਸੀ। ਇਸ ਲਈ ਉਹਨਾਂ ਨੇ ਉਸਦਾ ਨਾਮ ਏਸਾਓ ਰੱਖਿਆ।

26ਇਸ ਤੋਂ ਬਾਅਦ ਉਸਦਾ ਭਰਾ ਏਸਾਓ ਦੀ ਅੱਡੀ ਨੂੰ ਹੱਥ ਵਿੱਚ ਫੜ ਕੇ ਬਾਹਰ ਆਇਆ ਅਤੇ ਇਸ ਲਈ ਉਸਦਾ ਨਾਮ ਯਾਕੋਬ ਰੱਖਿਆ ਗਿਆ। ਇਸਹਾਕ ਸੱਠ ਸਾਲਾਂ ਦਾ ਸੀ ਜਦੋਂ ਰਿਬਕਾਹ ਨੇ ਉਹਨਾਂ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.