9ਤਾਂ ਅਬੀਮੇਲੇਕ ਨੇ ਇਸਹਾਕ ਨੂੰ ਸੱਦ ਕੇ ਕਿਹਾ, “ਉਹ ਸੱਚ-ਮੁੱਚ ਤੇਰੀ ਪਤਨੀ ਹੈ! ਤੂੰ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ?’ ” ਇਸਹਾਕ ਨੇ ਉਸ ਨੂੰ ਉੱਤਰ ਦਿੱਤਾ, “ਕਿਉਂਕਿ ਮੈਂ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ।”
10ਤਦ ਅਬੀਮੇਲੇਕ ਨੇ ਆਖਿਆ, “ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਹੋ ਸਕਦਾ ਹੈ ਕਿ ਇੱਕ ਆਦਮੀ ਤੇਰੀ ਪਤਨੀ ਨਾਲ ਲੇਟਦਾ, ਅਤੇ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ।”
11ਇਸ ਲਈ ਅਬੀਮੇਲੇਕ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ “ਜੋ ਕੋਈ ਇਸ ਆਦਮੀ ਜਾਂ ਉਸਦੀ ਪਤਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਜ਼ਰੂਰ ਮਾਰਿਆ ਜਾਵੇਗਾ।”
12ਇਸਹਾਕ ਨੇ ਉਸ ਧਰਤੀ ਵਿੱਚ ਫ਼ਸਲ ਬੀਜੀ ਅਤੇ ਉਸੇ ਸਾਲ ਸੌ ਗੁਣਾ ਫ਼ਸਲ ਵੱਢੀ ਕਿਉਂਕਿ ਯਾਹਵੇਹ ਨੇ ਉਸ ਨੂੰ ਅਸੀਸ ਦਿੱਤੀ ਸੀ।
13ਉਹ ਮਨੁੱਖ ਧਨਵਾਨ ਹੋ ਗਿਆ ਅਤੇ ਉਸ ਦੀ ਦੌਲਤ ਵੱਧਦੀ ਗਈ ਜਦ ਤੱਕ ਉਹ ਬਹੁਤ ਧਨਵਾਨ ਨਾ ਹੋ ਗਿਆ।