ਉਤਪਤ 26

ਇਸਹਾਕ ਨੇ ਉਸ ਧਰਤੀ ਵਿੱਚ ਫ਼ਸਲ ਬੀਜੀ ਅਤੇ ਉਸੇ ਸਾਲ ਸੌ ਗੁਣਾ ਫ਼ਸਲ ਵੱਢੀ ਕਿਉਂਕਿ ਯਾਹਵੇਹ ਨੇ ਉਸ ਨੂੰ ਅਸੀਸ ਦਿੱਤੀ ਸੀ।

Genesis 26:12 (UKJV) Then Isaac sowed in that land, and received in the same year an hundredfold: and the LORD blessed him.

10ਤਦ ਅਬੀਮੇਲੇਕ ਨੇ ਆਖਿਆ, “ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਹੋ ਸਕਦਾ ਹੈ ਕਿ ਇੱਕ ਆਦਮੀ ਤੇਰੀ ਪਤਨੀ ਨਾਲ ਲੇਟਦਾ, ਅਤੇ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ।”

11ਇਸ ਲਈ ਅਬੀਮੇਲੇਕ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ “ਜੋ ਕੋਈ ਇਸ ਆਦਮੀ ਜਾਂ ਉਸਦੀ ਪਤਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਜ਼ਰੂਰ ਮਾਰਿਆ ਜਾਵੇਗਾ।”

12ਇਸਹਾਕ ਨੇ ਉਸ ਧਰਤੀ ਵਿੱਚ ਫ਼ਸਲ ਬੀਜੀ ਅਤੇ ਉਸੇ ਸਾਲ ਸੌ ਗੁਣਾ ਫ਼ਸਲ ਵੱਢੀ ਕਿਉਂਕਿ ਯਾਹਵੇਹ ਨੇ ਉਸ ਨੂੰ ਅਸੀਸ ਦਿੱਤੀ ਸੀ।

13ਉਹ ਮਨੁੱਖ ਧਨਵਾਨ ਹੋ ਗਿਆ ਅਤੇ ਉਸ ਦੀ ਦੌਲਤ ਵੱਧਦੀ ਗਈ ਜਦ ਤੱਕ ਉਹ ਬਹੁਤ ਧਨਵਾਨ ਨਾ ਹੋ ਗਿਆ।

14ਉਸ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ, ਬਲਦ ਗਾਵਾਂ ਅਤੇ ਨੌਕਰ ਹੋ ਗਏ ਸਨ ਕਿ ਫ਼ਲਿਸਤੀ ਉਸ ਨਾਲ ਈਰਖਾ ਕਰਨ ਲੱਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.