ਉਤਪਤ 26

ਉਸ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ, ਬਲਦ ਗਾਵਾਂ ਅਤੇ ਨੌਕਰ ਹੋ ਗਏ ਸਨ ਕਿ ਫ਼ਲਿਸਤੀ ਉਸ ਨਾਲ ਈਰਖਾ ਕਰਨ ਲੱਗੇ।

Genesis 26:14 (UKJV) For he had possession of flocks, and possession of herds, and great store of servants: and the Philistines envied him.

12ਇਸਹਾਕ ਨੇ ਉਸ ਧਰਤੀ ਵਿੱਚ ਫ਼ਸਲ ਬੀਜੀ ਅਤੇ ਉਸੇ ਸਾਲ ਸੌ ਗੁਣਾ ਫ਼ਸਲ ਵੱਢੀ ਕਿਉਂਕਿ ਯਾਹਵੇਹ ਨੇ ਉਸ ਨੂੰ ਅਸੀਸ ਦਿੱਤੀ ਸੀ।

13ਉਹ ਮਨੁੱਖ ਧਨਵਾਨ ਹੋ ਗਿਆ ਅਤੇ ਉਸ ਦੀ ਦੌਲਤ ਵੱਧਦੀ ਗਈ ਜਦ ਤੱਕ ਉਹ ਬਹੁਤ ਧਨਵਾਨ ਨਾ ਹੋ ਗਿਆ।

14ਉਸ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ, ਬਲਦ ਗਾਵਾਂ ਅਤੇ ਨੌਕਰ ਹੋ ਗਏ ਸਨ ਕਿ ਫ਼ਲਿਸਤੀ ਉਸ ਨਾਲ ਈਰਖਾ ਕਰਨ ਲੱਗੇ।

15ਸੋ ਉਹ ਸਾਰੇ ਖੂਹ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸਮੇਂ ਉਸ ਦੇ ਸੇਵਕਾਂ ਨੇ ਪੁੱਟੇ ਸਨ, ਫ਼ਲਿਸਤੀਆਂ ਨੇ ਉਹਨਾਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰ ਦਿੱਤੇ।

16ਤਦ ਅਬੀਮੇਲੇਕ ਨੇ ਇਸਹਾਕ ਨੂੰ ਆਖਿਆ, “ਸਾਡੇ ਕੋਲੋਂ ਦੂਰ ਚਲੇ ਜਾਹ, ਤੁਸੀਂ ਸਾਡੇ ਲਈ ਬਹੁਤ ਤਾਕਤਵਰ ਹੋ ਗਏ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.