14ਉਸ ਕੋਲ ਬਹੁਤ ਸਾਰੀਆਂ ਭੇਡਾਂ-ਬੱਕਰੀਆਂ, ਬਲਦ ਗਾਵਾਂ ਅਤੇ ਨੌਕਰ ਹੋ ਗਏ ਸਨ ਕਿ ਫ਼ਲਿਸਤੀ ਉਸ ਨਾਲ ਈਰਖਾ ਕਰਨ ਲੱਗੇ।
15ਸੋ ਉਹ ਸਾਰੇ ਖੂਹ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸਮੇਂ ਉਸ ਦੇ ਸੇਵਕਾਂ ਨੇ ਪੁੱਟੇ ਸਨ, ਫ਼ਲਿਸਤੀਆਂ ਨੇ ਉਹਨਾਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰ ਦਿੱਤੇ।
16ਤਦ ਅਬੀਮੇਲੇਕ ਨੇ ਇਸਹਾਕ ਨੂੰ ਆਖਿਆ, “ਸਾਡੇ ਕੋਲੋਂ ਦੂਰ ਚਲੇ ਜਾਹ, ਤੁਸੀਂ ਸਾਡੇ ਲਈ ਬਹੁਤ ਤਾਕਤਵਰ ਹੋ ਗਏ ਹੋ।”
17ਤਾਂ ਇਸਹਾਕ ਉੱਥੋਂ ਨਿੱਕਲ ਗਿਆ ਅਤੇ ਗਰਾਰ ਦੀ ਵਾਦੀ ਵਿੱਚ ਡੇਰਾ ਲਾਇਆ ਜਿੱਥੇ ਉਹ ਵੱਸ ਗਿਆ।
18ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਦੇ ਸਮੇਂ ਪੁੱਟੇ ਗਏ ਖੂਹਾਂ ਨੂੰ ਮੁੜ ਖੋਲ੍ਹਿਆ, ਜਿਨ੍ਹਾਂ ਨੂੰ ਅਬਰਾਹਾਮ ਦੀ ਮੌਤ ਤੋਂ ਬਾਅਦ ਫ਼ਲਿਸਤੀਆਂ ਨੇ ਬੰਦ ਕਰ ਦਿੱਤਾ ਸੀ ਅਤੇ ਉਸ ਨੇ ਉਹਨਾਂ ਨੂੰ ਉਹੀ ਨਾਮ ਦਿੱਤੇ ਜੋ ਉਸ ਦੇ ਪਿਤਾ ਨੇ ਉਹਨਾਂ ਨੂੰ ਦਿੱਤੇ ਸਨ।