ਉਤਪਤ 26

ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਦੇ ਸਮੇਂ ਪੁੱਟੇ ਗਏ ਖੂਹਾਂ ਨੂੰ ਮੁੜ ਖੋਲ੍ਹਿਆ, ਜਿਨ੍ਹਾਂ ਨੂੰ ਅਬਰਾਹਾਮ ਦੀ ਮੌਤ ਤੋਂ ਬਾਅਦ ਫ਼ਲਿਸਤੀਆਂ ਨੇ ਬੰਦ ਕਰ ਦਿੱਤਾ ਸੀ ਅਤੇ ਉਸ ਨੇ ਉਹਨਾਂ ਨੂੰ ਉਹੀ ਨਾਮ ਦਿੱਤੇ ਜੋ ਉਸ ਦੇ ਪਿਤਾ ਨੇ ਉਹਨਾਂ ਨੂੰ ਦਿੱਤੇ ਸਨ।

Genesis 26:18 (UKJV) And Isaac dug again the wells of water, which they had dug in the days of Abraham his father; for the Philistines had stopped them after the death of Abraham: and he called their names after the names by which his father had called them.

16ਤਦ ਅਬੀਮੇਲੇਕ ਨੇ ਇਸਹਾਕ ਨੂੰ ਆਖਿਆ, “ਸਾਡੇ ਕੋਲੋਂ ਦੂਰ ਚਲੇ ਜਾਹ, ਤੁਸੀਂ ਸਾਡੇ ਲਈ ਬਹੁਤ ਤਾਕਤਵਰ ਹੋ ਗਏ ਹੋ।”

17ਤਾਂ ਇਸਹਾਕ ਉੱਥੋਂ ਨਿੱਕਲ ਗਿਆ ਅਤੇ ਗਰਾਰ ਦੀ ਵਾਦੀ ਵਿੱਚ ਡੇਰਾ ਲਾਇਆ ਜਿੱਥੇ ਉਹ ਵੱਸ ਗਿਆ।

18ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਦੇ ਸਮੇਂ ਪੁੱਟੇ ਗਏ ਖੂਹਾਂ ਨੂੰ ਮੁੜ ਖੋਲ੍ਹਿਆ, ਜਿਨ੍ਹਾਂ ਨੂੰ ਅਬਰਾਹਾਮ ਦੀ ਮੌਤ ਤੋਂ ਬਾਅਦ ਫ਼ਲਿਸਤੀਆਂ ਨੇ ਬੰਦ ਕਰ ਦਿੱਤਾ ਸੀ ਅਤੇ ਉਸ ਨੇ ਉਹਨਾਂ ਨੂੰ ਉਹੀ ਨਾਮ ਦਿੱਤੇ ਜੋ ਉਸ ਦੇ ਪਿਤਾ ਨੇ ਉਹਨਾਂ ਨੂੰ ਦਿੱਤੇ ਸਨ।

19ਇਸਹਾਕ ਦੇ ਸੇਵਕਾਂ ਨੇ ਘਾਟੀ ਵਿੱਚ ਪੁੱਟਿਆ ਅਤੇ ਉੱਥੇ ਤਾਜ਼ੇ ਪਾਣੀ ਦਾ ਇੱਕ ਖੂਹ ਲੱਭਿਆ।

20ਪਰ ਗਰਾਰ ਦੇ ਚਰਵਾਹਿਆਂ ਨੇ ਇਸਹਾਕ ਦੇ ਨਾਲ ਝਗੜਾ ਕੀਤਾ ਅਤੇ ਆਖਿਆ, ਪਾਣੀ ਸਾਡਾ ਹੈ! ਇਸ ਲਈ ਉਸ ਨੇ ਖੂਹ ਦਾ ਨਾਮ ਏਸੇਕ ਰੱਖਿਆ ਕਿਉਂਕਿ ਉਹ ਉਸ ਨਾਲ ਝਗੜਾ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.