ਉਤਪਤ 26

ਪਰ ਗਰਾਰ ਦੇ ਚਰਵਾਹਿਆਂ ਨੇ ਇਸਹਾਕ ਦੇ ਨਾਲ ਝਗੜਾ ਕੀਤਾ ਅਤੇ ਆਖਿਆ, ਪਾਣੀ ਸਾਡਾ ਹੈ! ਇਸ ਲਈ ਉਸ ਨੇ ਖੂਹ ਦਾ ਨਾਮ ਏਸੇਕ ਰੱਖਿਆ ਕਿਉਂਕਿ ਉਹ ਉਸ ਨਾਲ ਝਗੜਾ ਕਰਦੇ ਸਨ।

Genesis 26:20 (UKJV) And the herdmen of Gerar did strive with Isaac's herdmen, saying, The water is ours: and he called the name of the well Esek; because they strove with him.

18ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਦੇ ਸਮੇਂ ਪੁੱਟੇ ਗਏ ਖੂਹਾਂ ਨੂੰ ਮੁੜ ਖੋਲ੍ਹਿਆ, ਜਿਨ੍ਹਾਂ ਨੂੰ ਅਬਰਾਹਾਮ ਦੀ ਮੌਤ ਤੋਂ ਬਾਅਦ ਫ਼ਲਿਸਤੀਆਂ ਨੇ ਬੰਦ ਕਰ ਦਿੱਤਾ ਸੀ ਅਤੇ ਉਸ ਨੇ ਉਹਨਾਂ ਨੂੰ ਉਹੀ ਨਾਮ ਦਿੱਤੇ ਜੋ ਉਸ ਦੇ ਪਿਤਾ ਨੇ ਉਹਨਾਂ ਨੂੰ ਦਿੱਤੇ ਸਨ।

19ਇਸਹਾਕ ਦੇ ਸੇਵਕਾਂ ਨੇ ਘਾਟੀ ਵਿੱਚ ਪੁੱਟਿਆ ਅਤੇ ਉੱਥੇ ਤਾਜ਼ੇ ਪਾਣੀ ਦਾ ਇੱਕ ਖੂਹ ਲੱਭਿਆ।

20ਪਰ ਗਰਾਰ ਦੇ ਚਰਵਾਹਿਆਂ ਨੇ ਇਸਹਾਕ ਦੇ ਨਾਲ ਝਗੜਾ ਕੀਤਾ ਅਤੇ ਆਖਿਆ, ਪਾਣੀ ਸਾਡਾ ਹੈ! ਇਸ ਲਈ ਉਸ ਨੇ ਖੂਹ ਦਾ ਨਾਮ ਏਸੇਕ ਰੱਖਿਆ ਕਿਉਂਕਿ ਉਹ ਉਸ ਨਾਲ ਝਗੜਾ ਕਰਦੇ ਸਨ।

21ਤਦ ਉਹਨਾਂ ਨੇ ਇੱਕ ਹੋਰ ਖੂਹ ਪੁੱਟਿਆ ਪਰ ਉਸ ਉੱਤੇ ਵੀ ਝਗੜਾ ਕੀਤਾ ਅਤੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ ਰੱਖਿਆ।

22ਉਹ ਉੱਥੋਂ ਅੱਗੇ ਤੁਰਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਕਿਸੇ ਨੇ ਉਸ ਉੱਤੇ ਝਗੜਾ ਨਾ ਕੀਤਾ। ਉਸਨੇ ਇਸਦਾ ਨਾਮ ਰਹੋਬੋਥ ਰੱਖਿਆ, “ਹੁਣ ਯਾਹਵੇਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.