19ਇਸਹਾਕ ਦੇ ਸੇਵਕਾਂ ਨੇ ਘਾਟੀ ਵਿੱਚ ਪੁੱਟਿਆ ਅਤੇ ਉੱਥੇ ਤਾਜ਼ੇ ਪਾਣੀ ਦਾ ਇੱਕ ਖੂਹ ਲੱਭਿਆ।
20ਪਰ ਗਰਾਰ ਦੇ ਚਰਵਾਹਿਆਂ ਨੇ ਇਸਹਾਕ ਦੇ ਨਾਲ ਝਗੜਾ ਕੀਤਾ ਅਤੇ ਆਖਿਆ, ਪਾਣੀ ਸਾਡਾ ਹੈ! ਇਸ ਲਈ ਉਸ ਨੇ ਖੂਹ ਦਾ ਨਾਮ ਏਸੇਕ ਰੱਖਿਆ ਕਿਉਂਕਿ ਉਹ ਉਸ ਨਾਲ ਝਗੜਾ ਕਰਦੇ ਸਨ।
21ਤਦ ਉਹਨਾਂ ਨੇ ਇੱਕ ਹੋਰ ਖੂਹ ਪੁੱਟਿਆ ਪਰ ਉਸ ਉੱਤੇ ਵੀ ਝਗੜਾ ਕੀਤਾ ਅਤੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ ਰੱਖਿਆ।
22ਉਹ ਉੱਥੋਂ ਅੱਗੇ ਤੁਰਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਕਿਸੇ ਨੇ ਉਸ ਉੱਤੇ ਝਗੜਾ ਨਾ ਕੀਤਾ। ਉਸਨੇ ਇਸਦਾ ਨਾਮ ਰਹੋਬੋਥ ਰੱਖਿਆ, “ਹੁਣ ਯਾਹਵੇਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ।”
23ਉੱਥੋਂ ਉਹ ਬੇਰਸ਼ੇਬਾ ਨੂੰ ਗਿਆ।