ਉਤਪਤ 26

ਤਦ ਅਬੀਮੇਲੇਕ ਨੇ ਆਖਿਆ, “ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਹੋ ਸਕਦਾ ਹੈ ਕਿ ਇੱਕ ਆਦਮੀ ਤੇਰੀ ਪਤਨੀ ਨਾਲ ਲੇਟਦਾ, ਅਤੇ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ।”

Genesis 26:10 (UKJV) And Abimelech said, What is this you have done unto us? one of the people might lightly have lien with your wife, and you should have brought guiltiness upon us.

8ਜਦੋਂ ਇਸਹਾਕ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਫ਼ਲਿਸਤੀਆਂ ਦੇ ਰਾਜੇ ਅਬੀਮੇਲੇਕ ਨੇ ਖਿੜਕੀ ਵਿੱਚੋਂ ਹੇਠਾਂ ਤੱਕਿਆ ਅਤੇ ਇਸਹਾਕ ਨੂੰ ਆਪਣੀ ਪਤਨੀ ਰਿਬਕਾਹ ਨੂੰ ਪਿਆਰ ਕਰਦੇ ਵੇਖਿਆ।

9ਤਾਂ ਅਬੀਮੇਲੇਕ ਨੇ ਇਸਹਾਕ ਨੂੰ ਸੱਦ ਕੇ ਕਿਹਾ, “ਉਹ ਸੱਚ-ਮੁੱਚ ਤੇਰੀ ਪਤਨੀ ਹੈ! ਤੂੰ ਕਿਉਂ ਕਿਹਾ, ‘ਉਹ ਮੇਰੀ ਭੈਣ ਹੈ?’ ” ਇਸਹਾਕ ਨੇ ਉਸ ਨੂੰ ਉੱਤਰ ਦਿੱਤਾ, “ਕਿਉਂਕਿ ਮੈਂ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ।”

10ਤਦ ਅਬੀਮੇਲੇਕ ਨੇ ਆਖਿਆ, “ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਹੋ ਸਕਦਾ ਹੈ ਕਿ ਇੱਕ ਆਦਮੀ ਤੇਰੀ ਪਤਨੀ ਨਾਲ ਲੇਟਦਾ, ਅਤੇ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ।”

11ਇਸ ਲਈ ਅਬੀਮੇਲੇਕ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ “ਜੋ ਕੋਈ ਇਸ ਆਦਮੀ ਜਾਂ ਉਸਦੀ ਪਤਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਜ਼ਰੂਰ ਮਾਰਿਆ ਜਾਵੇਗਾ।”

12ਇਸਹਾਕ ਨੇ ਉਸ ਧਰਤੀ ਵਿੱਚ ਫ਼ਸਲ ਬੀਜੀ ਅਤੇ ਉਸੇ ਸਾਲ ਸੌ ਗੁਣਾ ਫ਼ਸਲ ਵੱਢੀ ਕਿਉਂਕਿ ਯਾਹਵੇਹ ਨੇ ਉਸ ਨੂੰ ਅਸੀਸ ਦਿੱਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.