ਉਤਪਤ 27

ਯਾਕੋਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਤੇਰਾ ਜੇਠਾ ਪੁੱਤਰ ਏਸਾਓ ਹਾਂ। ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਕੀਤਾ ਹੈ। ਕਿਰਪਾ ਕਰਕੇ ਬੈਠੋ ਅਤੇ ਮੇਰੇ ਸ਼ਿਕਾਰ ਵਿੱਚੋਂ ਕੁਝ ਖਾਓ, ਤਾਂ ਜੋ ਤੁਸੀਂ ਮੈਨੂੰ ਬਰਕਤ ਦੇ ਸਕੋ।

Genesis 27:19 (UKJV) And Jacob said unto his father, I am Esau your first born; I have done according as you bade me: arise, I pray you, sit and eat of my venison, that your soul may bless me.

17ਤਦ ਉਸ ਨੇ ਆਪਣੇ ਪੁੱਤਰ ਯਾਕੋਬ ਨੂੰ ਉਹ ਸੁਆਦਲਾ ਭੋਜਨ ਅਤੇ ਰੋਟੀ ਜੋ ਉਸ ਨੇ ਬਣਾਈ ਸੀ ਦੇ ਦਿੱਤੀ।

18ਉਹ ਆਪਣੇ ਪਿਤਾ ਕੋਲ ਗਿਆ ਅਤੇ ਕਿਹਾ, “ਮੇਰੇ ਪਿਤਾ ਜੀ।” ਉਸਨੇ ਜਵਾਬ ਦਿੱਤਾ, “ਹਾਂ ਮੇਰੇ ਪੁੱਤਰ, ਤੂੰ ਕੌਣ ਹੈ?”

19ਯਾਕੋਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਤੇਰਾ ਜੇਠਾ ਪੁੱਤਰ ਏਸਾਓ ਹਾਂ। ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਕੀਤਾ ਹੈ। ਕਿਰਪਾ ਕਰਕੇ ਬੈਠੋ ਅਤੇ ਮੇਰੇ ਸ਼ਿਕਾਰ ਵਿੱਚੋਂ ਕੁਝ ਖਾਓ, ਤਾਂ ਜੋ ਤੁਸੀਂ ਮੈਨੂੰ ਬਰਕਤ ਦੇ ਸਕੋ।

20ਇਸਹਾਕ ਨੇ ਆਪਣੇ ਪੁੱਤਰ ਨੂੰ ਪੁੱਛਿਆ, “ਮੇਰੇ ਪੁੱਤਰ, ਤੈਨੂੰ ਇਹ ਇੰਨੀ ਜਲਦੀ ਕਿਵੇਂ ਲੱਭਿਆ?” ਉਸਨੇ ਜਵਾਬ ਦਿੱਤਾ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਮੈਨੂੰ ਸਫਲਤਾ ਦਿੱਤੀ।”

21ਤਦ ਇਸਹਾਕ ਨੇ ਯਾਕੋਬ ਨੂੰ ਆਖਿਆ, ਨੇੜੇ ਆ ਤਾਂ ਜੋ ਮੈਂ ਤੈਨੂੰ ਛੂਹ ਕੇ ਜਾਣ ਸਕਾਂ ਕਿ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ ਜਾਂ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.