18ਉਹ ਆਪਣੇ ਪਿਤਾ ਕੋਲ ਗਿਆ ਅਤੇ ਕਿਹਾ, “ਮੇਰੇ ਪਿਤਾ ਜੀ।” ਉਸਨੇ ਜਵਾਬ ਦਿੱਤਾ, “ਹਾਂ ਮੇਰੇ ਪੁੱਤਰ, ਤੂੰ ਕੌਣ ਹੈ?”
19ਯਾਕੋਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਤੇਰਾ ਜੇਠਾ ਪੁੱਤਰ ਏਸਾਓ ਹਾਂ। ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਕੀਤਾ ਹੈ। ਕਿਰਪਾ ਕਰਕੇ ਬੈਠੋ ਅਤੇ ਮੇਰੇ ਸ਼ਿਕਾਰ ਵਿੱਚੋਂ ਕੁਝ ਖਾਓ, ਤਾਂ ਜੋ ਤੁਸੀਂ ਮੈਨੂੰ ਬਰਕਤ ਦੇ ਸਕੋ।
20ਇਸਹਾਕ ਨੇ ਆਪਣੇ ਪੁੱਤਰ ਨੂੰ ਪੁੱਛਿਆ, “ਮੇਰੇ ਪੁੱਤਰ, ਤੈਨੂੰ ਇਹ ਇੰਨੀ ਜਲਦੀ ਕਿਵੇਂ ਲੱਭਿਆ?” ਉਸਨੇ ਜਵਾਬ ਦਿੱਤਾ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਮੈਨੂੰ ਸਫਲਤਾ ਦਿੱਤੀ।”
21ਤਦ ਇਸਹਾਕ ਨੇ ਯਾਕੋਬ ਨੂੰ ਆਖਿਆ, ਨੇੜੇ ਆ ਤਾਂ ਜੋ ਮੈਂ ਤੈਨੂੰ ਛੂਹ ਕੇ ਜਾਣ ਸਕਾਂ ਕਿ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੈ ਜਾਂ ਨਹੀਂ।
22ਯਾਕੋਬ ਆਪਣੇ ਪਿਤਾ ਇਸਹਾਕ ਦੇ ਨੇੜੇ ਗਿਆ ਅਤੇ ਉਸ ਨੇ ਉਸ ਨੂੰ ਛੂਹ ਕੇ ਕਿਹਾ, ਆਵਾਜ਼ ਤਾਂ ਯਾਕੋਬ ਦੀ ਹੈ ਪਰ ਹੱਥ ਏਸਾਓ ਦੇ ਹੱਥ ਹਨ।