37ਇਸਹਾਕ ਨੇ ਏਸਾਓ ਨੂੰ ਉੱਤਰ ਦਿੱਤਾ, “ਮੈਂ ਉਹ ਨੂੰ ਤੇਰਾ ਸੁਆਮੀ ਠਹਿਰਾਇਆ ਹੈ ਅਤੇ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਉਸ ਦਾ ਸੇਵਕ ਬਣਾਇਆ ਹੈ ਅਤੇ ਮੈਂ ਅਨਾਜ ਅਤੇ ਦਾਖ਼ਰਸ ਉਸਨੂੰ ਦਿੱਤੀ। ਇਸ ਲਈ, ਮੇਰੇ ਪੁੱਤਰ, ਮੈਂ ਤੇਰੇ ਲਈ ਕੀ ਕਰਾਂ?”
38ਏਸਾਓ ਨੇ ਆਪਣੇ ਪਿਤਾ ਨੂੰ ਆਖਿਆ, “ਹੇ ਮੇਰੇ ਪਿਤਾ, ਕੀ ਤੁਹਾਡੇ ਕੋਲ ਇੱਕ ਵੀ ਬਰਕਤ ਨਹੀਂ ਹੈ? ਏਸਾਓ ਉੱਚੀ-ਉੱਚੀ ਰੋਂਦਾ ਹੋਇਆ ਕਹਿਣ ਲੱਗਾ ਕਿ ਮੇਰੇ ਪਿਤਾ!” ਮੈਨੂੰ ਵੀ ਬਰਕਤ ਦਿਓ।
39ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਉੱਤਰ ਦਿੱਤਾ, ਤੇਰਾ ਨਿਵਾਸ ਧਰਤੀ ਦੀ ਅਮੀਰੀ ਤੋਂ, ਉੱਪਰ ਅਕਾਸ਼ ਦੀ ਤ੍ਰੇਲ ਤੋਂ ਦੂਰ ਹੋਵੇਗਾ।
40ਤੂੰ ਤਲਵਾਰ ਨਾਲ ਜੀਵੇਂਗਾ ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਗਾ। ਪਰ ਜਦੋਂ ਤੂੰ ਬੇਚੈਨ ਹੋਵੇਗਾ, ਤੂੰ ਉਸਦਾ ਜੂਲਾ ਆਪਣੀ ਗਰਦਨ ਤੋਂ ਭੰਨ ਸੁੱਟੇਗਾ।
41ਏਸਾਓ ਨੇ ਯਾਕੋਬ ਨਾਲ ਵੈਰ ਰੱਖਿਆ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਬਰਕਤ ਦਿੱਤੀ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੇਰੇ ਪਿਤਾ ਲਈ ਸੋਗ ਦੇ ਦਿਨ ਨੇੜੇ ਹਨ, ਫ਼ੇਰ ਮੈਂ ਆਪਣੇ ਭਰਾ ਯਾਕੋਬ ਨੂੰ ਮਾਰ ਦਿਆਂਗਾ।”