ਉਤਪਤ 27

ਏਸਾਓ ਨੇ ਯਾਕੋਬ ਨਾਲ ਵੈਰ ਰੱਖਿਆ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਬਰਕਤ ਦਿੱਤੀ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੇਰੇ ਪਿਤਾ ਲਈ ਸੋਗ ਦੇ ਦਿਨ ਨੇੜੇ ਹਨ, ਫ਼ੇਰ ਮੈਂ ਆਪਣੇ ਭਰਾ ਯਾਕੋਬ ਨੂੰ ਮਾਰ ਦਿਆਂਗਾ।”

Genesis 27:41 (UKJV) And Esau hated Jacob because of the blessing wherewith his father blessed him: and Esau said in his heart, The days of mourning for my father are at hand; then will I slay my brother Jacob.

39ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਉੱਤਰ ਦਿੱਤਾ, ਤੇਰਾ ਨਿਵਾਸ ਧਰਤੀ ਦੀ ਅਮੀਰੀ ਤੋਂ, ਉੱਪਰ ਅਕਾਸ਼ ਦੀ ਤ੍ਰੇਲ ਤੋਂ ਦੂਰ ਹੋਵੇਗਾ।

40ਤੂੰ ਤਲਵਾਰ ਨਾਲ ਜੀਵੇਂਗਾ ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਗਾ। ਪਰ ਜਦੋਂ ਤੂੰ ਬੇਚੈਨ ਹੋਵੇਗਾ, ਤੂੰ ਉਸਦਾ ਜੂਲਾ ਆਪਣੀ ਗਰਦਨ ਤੋਂ ਭੰਨ ਸੁੱਟੇਗਾ।

41ਏਸਾਓ ਨੇ ਯਾਕੋਬ ਨਾਲ ਵੈਰ ਰੱਖਿਆ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਬਰਕਤ ਦਿੱਤੀ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੇਰੇ ਪਿਤਾ ਲਈ ਸੋਗ ਦੇ ਦਿਨ ਨੇੜੇ ਹਨ, ਫ਼ੇਰ ਮੈਂ ਆਪਣੇ ਭਰਾ ਯਾਕੋਬ ਨੂੰ ਮਾਰ ਦਿਆਂਗਾ।”

42ਜਦੋਂ ਰਿਬਕਾਹ ਨੂੰ ਉਸ ਦੇ ਵੱਡੇ ਪੁੱਤਰ ਏਸਾਓ ਦੀ ਗੱਲ ਦੱਸੀ ਗਈ ਤਾਂ ਉਸ ਨੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਤੇਰਾ ਭਰਾ ਏਸਾਓ ਤੈਨੂੰ ਮਾਰ ਕੇ ਆਪਣਾ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਹੈ।

43ਸੋ ਹੁਣ ਮੇਰੇ ਪੁੱਤਰ, ਉਹੀ ਕਰ ਜੋ ਮੈਂ ਆਖਦੀ ਹਾਂ, ਇੱਕ ਵਾਰ ਹਾਰਾਨ ਵਿੱਚ ਮੇਰੇ ਭਰਾ ਲਾਬਾਨ ਕੋਲ ਭੱਜ ਜਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.