ਉਤਪਤ 27

ਸੋ ਹੁਣ ਮੇਰੇ ਪੁੱਤਰ, ਉਹੀ ਕਰ ਜੋ ਮੈਂ ਆਖਦੀ ਹਾਂ, ਇੱਕ ਵਾਰ ਹਾਰਾਨ ਵਿੱਚ ਮੇਰੇ ਭਰਾ ਲਾਬਾਨ ਕੋਲ ਭੱਜ ਜਾ।

Genesis 27:43 (UKJV) Now therefore, my son, obey my voice; arise, flee you to Laban my brother to Haran;

41ਏਸਾਓ ਨੇ ਯਾਕੋਬ ਨਾਲ ਵੈਰ ਰੱਖਿਆ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਬਰਕਤ ਦਿੱਤੀ ਸੀ। ਉਸਨੇ ਆਪਣੇ ਆਪ ਨੂੰ ਕਿਹਾ, “ਮੇਰੇ ਪਿਤਾ ਲਈ ਸੋਗ ਦੇ ਦਿਨ ਨੇੜੇ ਹਨ, ਫ਼ੇਰ ਮੈਂ ਆਪਣੇ ਭਰਾ ਯਾਕੋਬ ਨੂੰ ਮਾਰ ਦਿਆਂਗਾ।”

42ਜਦੋਂ ਰਿਬਕਾਹ ਨੂੰ ਉਸ ਦੇ ਵੱਡੇ ਪੁੱਤਰ ਏਸਾਓ ਦੀ ਗੱਲ ਦੱਸੀ ਗਈ ਤਾਂ ਉਸ ਨੇ ਆਪਣੇ ਛੋਟੇ ਪੁੱਤਰ ਯਾਕੋਬ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਤੇਰਾ ਭਰਾ ਏਸਾਓ ਤੈਨੂੰ ਮਾਰ ਕੇ ਆਪਣਾ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਹੈ।

43ਸੋ ਹੁਣ ਮੇਰੇ ਪੁੱਤਰ, ਉਹੀ ਕਰ ਜੋ ਮੈਂ ਆਖਦੀ ਹਾਂ, ਇੱਕ ਵਾਰ ਹਾਰਾਨ ਵਿੱਚ ਮੇਰੇ ਭਰਾ ਲਾਬਾਨ ਕੋਲ ਭੱਜ ਜਾ।

44ਜਦ ਤੱਕ ਤੇਰੇ ਭਰਾ ਦਾ ਕਹਿਰ ਨਾ ਸ਼ਾਂਤ ਨਾ ਹੋ ਜਾਵੇ ਥੋੜ੍ਹਾ ਚਿਰ ਉਸ ਦੇ ਨਾਲ ਰਹਿ।

45ਜਦੋਂ ਤੇਰਾ ਭਰਾ ਤੇਰੇ ਨਾਲ ਨਾਰਾਜ਼ ਨਾ ਹੋਵੇ ਅਤੇ ਭੁੱਲ ਜਾਵੇ ਜੋ ਤੂੰ ਉਸ ਨਾਲ ਕੀਤਾ ਸੀ, ਮੈਂ ਤੈਨੂੰ ਉੱਥੋਂ ਵਾਪਿਸ ਆਉਣ ਦਾ ਸੁਨੇਹਾ ਭੇਜਾਂਗਾ। ਮੈਂ ਤੁਹਾਨੂੰ ਦੋਨਾਂ ਨੂੰ ਇੱਕ ਦਿਨ ਵਿੱਚ ਕਿਉਂ ਗੁਆਵਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.