2ਇਸਹਾਕ ਨੇ ਆਖਿਆ, “ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ।
3ਤਾਂ ਹੁਣ ਆਪਣਾ ਸ਼ਸਤਰ ਅਰਥਾਤ, ਆਪਣਾ ਤਰਕਸ਼ ਅਤੇ ਧਨੁਸ਼ ਲੈ, ਅਤੇ ਮੈਦਾਨ ਵਿੱਚ ਜਾ ਕੇ ਮੇਰੇ ਸ਼ਿਕਾਰ ਮਾਰ।
4ਮੇਰੇ ਲਈ ਜਿਸ ਤਰ੍ਹਾਂ ਦਾ ਸੁਆਦਲਾ ਭੋਜਨ ਮੈਨੂੰ ਚੰਗਾ ਲੱਗਦਾ ਹੈ ਤਿਆਰ ਕਰ ਅਤੇ ਮੇਰੇ ਕੋਲ ਖਾਣ ਲਈ ਲਿਆਓ ਤਾਂ ਜੋ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਸਕਾਂ।”
5ਜਦੋਂ ਇਸਹਾਕ ਨੇ ਆਪਣੇ ਪੁੱਤਰ ਏਸਾਓ ਨਾਲ ਗੱਲ ਕੀਤੀ ਅਤੇ ਰਿਬਕਾਹ ਸੁਣ ਰਹੀ ਸੀ। ਜਦੋਂ ਏਸਾਓ ਸ਼ਿਕਾਰ ਖੇਡਣ ਅਤੇ ਇਸਨੂੰ ਵਾਪਸ ਲਿਆਉਣ ਲਈ ਮੈਦਾਨ ਵੱਲ ਚਲਾ ਗਿਆ,
6ਰਿਬਕਾਹ ਨੇ ਆਪਣੇ ਪੁੱਤਰ ਯਾਕੋਬ ਨੂੰ ਕਿਹਾ, “ਵੇਖ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਕਹਿੰਦੇ ਹੋਏ ਸੁਣਿਆ,