15ਮੈਂ ਤੇਰੇ ਨਾਲ ਹਾਂ ਅਤੇ ਜਿੱਥੇ ਕਿਤੇ ਵੀ ਤੂੰ ਜਾਵੇਂਗਾ, ਮੈਂ ਤੇਰੀ ਦੇਖਭਾਲ ਕਰਾਂਗਾ ਅਤੇ ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਉਦੋਂ ਤੱਕ ਨਹੀਂ ਛੱਡਾਂਗਾ ਜਦੋਂ ਤੱਕ ਮੈਂ ਤੁਹਾਡੇ ਨਾਲ ਕੀਤੇ ਵਾਅਦੇ ਨੂੰ ਪੂਰਾ ਨਾ ਕਰਾਂ।”
16ਜਦੋਂ ਯਾਕੋਬ ਆਪਣੀ ਨੀਂਦ ਤੋਂ ਜਾਗਿਆ ਤਾਂ ਉਸ ਨੇ ਸੋਚਿਆ, “ਯਕੀਨ ਹੀ ਯਾਹਵੇਹ ਇਸ ਥਾਂ ਉੱਤੇ ਹੈ ਅਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀ।”
17ਉਹ ਡਰ ਗਿਆ ਅਤੇ ਬੋਲਿਆ, “ਇਹ ਥਾਂ ਕਿੰਨੀ ਸ਼ਾਨਦਾਰ ਹੈ! ਇਹ ਪਰਮੇਸ਼ਵਰ ਦੇ ਘਰ ਬਿਨ੍ਹਾਂ ਕੋਈ ਹੋਰ ਸਥਾਨ ਨਹੀਂ ਹੈ, ਇਹ ਸਵਰਗ ਦਾ ਦਰਵਾਜ਼ਾ ਹੈ।”
18ਅਗਲੀ ਸਵੇਰ ਯਾਕੋਬ ਨੇ ਉਸ ਪੱਥਰ ਨੂੰ ਜੋ ਉਸ ਨੇ ਆਪਣੇ ਸਿਰ ਹੇਠਾਂ ਰੱਖਿਆ ਸੀ, ਲੈ ਕੇ ਥੰਮ੍ਹ ਵਾਂਗ ਖੜ੍ਹਾ ਕੀਤਾ ਅਤੇ ਉਸ ਦੇ ਉੱਪਰ ਤੇਲ ਪਾਇਆ।
19ਉਸ ਨੇ ਉਸ ਥਾਂ ਨੂੰ ਬੈਤਏਲ ਕਿਹਾ ਭਾਵੇਂ ਉਹ ਸ਼ਹਿਰ ਲੂਜ਼ ਕਹਾਉਂਦਾ ਸੀ।