ਉਤਪਤ 28

ਉਸ ਨੇ ਉਸ ਥਾਂ ਨੂੰ ਬੈਤਏਲ ਕਿਹਾ ਭਾਵੇਂ ਉਹ ਸ਼ਹਿਰ ਲੂਜ਼ ਕਹਾਉਂਦਾ ਸੀ।

Genesis 28:19 (UKJV) And he called the name of that place Bethel: but the name of that city was called Luz at the first.

17ਉਹ ਡਰ ਗਿਆ ਅਤੇ ਬੋਲਿਆ, “ਇਹ ਥਾਂ ਕਿੰਨੀ ਸ਼ਾਨਦਾਰ ਹੈ! ਇਹ ਪਰਮੇਸ਼ਵਰ ਦੇ ਘਰ ਬਿਨ੍ਹਾਂ ਕੋਈ ਹੋਰ ਸਥਾਨ ਨਹੀਂ ਹੈ, ਇਹ ਸਵਰਗ ਦਾ ਦਰਵਾਜ਼ਾ ਹੈ।”

18ਅਗਲੀ ਸਵੇਰ ਯਾਕੋਬ ਨੇ ਉਸ ਪੱਥਰ ਨੂੰ ਜੋ ਉਸ ਨੇ ਆਪਣੇ ਸਿਰ ਹੇਠਾਂ ਰੱਖਿਆ ਸੀ, ਲੈ ਕੇ ਥੰਮ੍ਹ ਵਾਂਗ ਖੜ੍ਹਾ ਕੀਤਾ ਅਤੇ ਉਸ ਦੇ ਉੱਪਰ ਤੇਲ ਪਾਇਆ।

19ਉਸ ਨੇ ਉਸ ਥਾਂ ਨੂੰ ਬੈਤਏਲ ਕਿਹਾ ਭਾਵੇਂ ਉਹ ਸ਼ਹਿਰ ਲੂਜ਼ ਕਹਾਉਂਦਾ ਸੀ।

20ਤਦ ਯਾਕੋਬ ਨੇ ਸੁੱਖਣਾ ਖਾ ਕੇ ਆਖਿਆ, “ਜੇ ਪਰਮੇਸ਼ਵਰ ਮੇਰੇ ਨਾਲ ਹੋਵੇ ਅਤੇ ਇਸ ਸਫ਼ਰ ਵਿੱਚ ਮੇਰੀ ਰਾਖੀ ਕਰੇ ਜੋ ਮੈਂ ਜਾ ਰਿਹਾ ਹਾਂ ਅਤੇ ਮੈਨੂੰ ਖਾਣ ਨੂੰ ਭੋਜਨ ਅਤੇ ਪਹਿਨਣ ਲਈ ਕੱਪੜੇ ਦੇਵੇ

21ਤਾਂ ਜੋ ਮੈਂ ਆਪਣੇ ਪਿਤਾ ਦੇ ਘਰ ਸਹੀ-ਸਲਾਮਤ ਵਾਪਸ ਆਵਾਂ, ਤਦ ਯਾਹਵੇਹ ਮੇਰਾ ਪਰਮੇਸ਼ਵਰ ਹੋਵੇਗਾ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.