1ਤਦ ਯਾਕੋਬ ਨੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪੂਰਬੀ ਲੋਕਾਂ ਦੇ ਦੇਸ਼ ਵਿੱਚ ਆਇਆ।
2ਉੱਥੇ ਉਸ ਨੇ ਖੁੱਲ੍ਹੇ ਦੇਸ਼ ਵਿੱਚ ਇੱਕ ਖੂਹ ਵੇਖਿਆ ਜਿਸ ਦੇ ਕੋਲ ਭੇਡਾਂ ਦੇ ਤਿੰਨ ਝੁੰਡ ਬੈਠੇ ਸਨ ਕਿਉਂਕਿ ਉਹ ਉਸ ਖੂਹ ਤੋਂ ਇੱਜੜਾ ਨੂੰ ਪਾਣੀ ਪਿਲਾਉਂਦੇ ਸਨ। ਖੂਹ ਦੇ ਮੂੰਹ ਉੱਤੇ ਪੱਥਰ ਵੱਡਾ ਸੀ।
3ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ, ਤਾਂ ਚਰਵਾਹੇ ਖੂਹ ਦੇ ਮੂੰਹ ਤੋਂ ਪੱਥਰ ਨੂੰ ਹਟਾ ਦਿੰਦੇ ਅਤੇ ਭੇਡਾਂ ਨੂੰ ਪਾਣੀ ਪਿਲਾਉਂਦੇ। ਫਿਰ ਉਹ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਥਾਂ ਤੇ ਵਾਪਸ ਰੱਖ ਦਿੰਦੇ ਸਨ।
4ਯਾਕੋਬ ਨੇ ਆਜੜੀਆਂ ਨੂੰ ਪੁੱਛਿਆ, ਹੇ ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”