ਉਤਪਤ 29

ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ, ਤਾਂ ਚਰਵਾਹੇ ਖੂਹ ਦੇ ਮੂੰਹ ਤੋਂ ਪੱਥਰ ਨੂੰ ਹਟਾ ਦਿੰਦੇ ਅਤੇ ਭੇਡਾਂ ਨੂੰ ਪਾਣੀ ਪਿਲਾਉਂਦੇ। ਫਿਰ ਉਹ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਥਾਂ ਤੇ ਵਾਪਸ ਰੱਖ ਦਿੰਦੇ ਸਨ।

Genesis 29:3 (UKJV) And thither were all the flocks gathered: and they rolled the stone from the well's mouth, and watered the sheep, and put the stone again upon the well's mouth in his place.

1ਤਦ ਯਾਕੋਬ ਨੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪੂਰਬੀ ਲੋਕਾਂ ਦੇ ਦੇਸ਼ ਵਿੱਚ ਆਇਆ।

2ਉੱਥੇ ਉਸ ਨੇ ਖੁੱਲ੍ਹੇ ਦੇਸ਼ ਵਿੱਚ ਇੱਕ ਖੂਹ ਵੇਖਿਆ ਜਿਸ ਦੇ ਕੋਲ ਭੇਡਾਂ ਦੇ ਤਿੰਨ ਝੁੰਡ ਬੈਠੇ ਸਨ ਕਿਉਂਕਿ ਉਹ ਉਸ ਖੂਹ ਤੋਂ ਇੱਜੜਾ ਨੂੰ ਪਾਣੀ ਪਿਲਾਉਂਦੇ ਸਨ। ਖੂਹ ਦੇ ਮੂੰਹ ਉੱਤੇ ਪੱਥਰ ਵੱਡਾ ਸੀ।

3ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ, ਤਾਂ ਚਰਵਾਹੇ ਖੂਹ ਦੇ ਮੂੰਹ ਤੋਂ ਪੱਥਰ ਨੂੰ ਹਟਾ ਦਿੰਦੇ ਅਤੇ ਭੇਡਾਂ ਨੂੰ ਪਾਣੀ ਪਿਲਾਉਂਦੇ। ਫਿਰ ਉਹ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਥਾਂ ਤੇ ਵਾਪਸ ਰੱਖ ਦਿੰਦੇ ਸਨ।

4ਯਾਕੋਬ ਨੇ ਆਜੜੀਆਂ ਨੂੰ ਪੁੱਛਿਆ, ਹੇ ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”

5ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਨਾਹੋਰ ਦੇ ਪੋਤੇ ਲਾਬਾਨ ਨੂੰ ਜਾਣਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਹਾਂ, ਅਸੀਂ ਉਸਨੂੰ ਜਾਣਦੇ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.