ਉਤਪਤ 29

ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਨਾਹੋਰ ਦੇ ਪੋਤੇ ਲਾਬਾਨ ਨੂੰ ਜਾਣਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਹਾਂ, ਅਸੀਂ ਉਸਨੂੰ ਜਾਣਦੇ ਹਾਂ।”

Genesis 29:5 (UKJV) And he said unto them, Know all of you Laban the son of Nahor? And they said, We know him.

3ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ, ਤਾਂ ਚਰਵਾਹੇ ਖੂਹ ਦੇ ਮੂੰਹ ਤੋਂ ਪੱਥਰ ਨੂੰ ਹਟਾ ਦਿੰਦੇ ਅਤੇ ਭੇਡਾਂ ਨੂੰ ਪਾਣੀ ਪਿਲਾਉਂਦੇ। ਫਿਰ ਉਹ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੀ ਥਾਂ ਤੇ ਵਾਪਸ ਰੱਖ ਦਿੰਦੇ ਸਨ।

4ਯਾਕੋਬ ਨੇ ਆਜੜੀਆਂ ਨੂੰ ਪੁੱਛਿਆ, ਹੇ ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”

5ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਨਾਹੋਰ ਦੇ ਪੋਤੇ ਲਾਬਾਨ ਨੂੰ ਜਾਣਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਹਾਂ, ਅਸੀਂ ਉਸਨੂੰ ਜਾਣਦੇ ਹਾਂ।”

6ਤਦ ਯਾਕੋਬ ਨੇ ਉਹਨਾਂ ਨੂੰ ਪੁੱਛਿਆ, ਕੀ ਉਹ ਠੀਕ ਹੈ? ਉਹਨਾਂ ਨੇ ਕਿਹਾ, “ਹਾਂ ਉਹ ਠੀਕ ਹੈ ਅਤੇ ਇੱਥੇ ਉਸਦੀ ਧੀ ਰਾਖ਼ੇਲ ਭੇਡਾਂ ਲੈ ਕੇ ਆ ਰਹੀ ਹੈ।”

7ਉਸ ਨੇ ਕਿਹਾ, “ਵੇਖੋ, ਸੂਰਜ ਅਜੇ ਵੀ ਉੱਚਾ ਹੈ। ਇਹ ਇੱਜੜਾਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਭੇਡਾਂ ਨੂੰ ਪਾਣੀ ਪਿਲਾਓ ਅਤੇ ਉਹਨਾਂ ਨੂੰ ਚਰਾਉਣ ਲਈ ਵਾਪਸ ਲੈ ਜਾਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.