ਉਤਪਤ 29

ਤਦ ਯਾਕੋਬ ਨੇ ਉਹਨਾਂ ਨੂੰ ਪੁੱਛਿਆ, ਕੀ ਉਹ ਠੀਕ ਹੈ? ਉਹਨਾਂ ਨੇ ਕਿਹਾ, “ਹਾਂ ਉਹ ਠੀਕ ਹੈ ਅਤੇ ਇੱਥੇ ਉਸਦੀ ਧੀ ਰਾਖ਼ੇਲ ਭੇਡਾਂ ਲੈ ਕੇ ਆ ਰਹੀ ਹੈ।”

Genesis 29:6 (UKJV) And he said unto them, Is he well? And they said, He is well: and, behold, Rachel his daughter comes with the sheep.

4ਯਾਕੋਬ ਨੇ ਆਜੜੀਆਂ ਨੂੰ ਪੁੱਛਿਆ, ਹੇ ਮੇਰੇ ਭਰਾਵੋ ਤੁਸੀਂ ਕਿੱਥੋਂ ਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”

5ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਨਾਹੋਰ ਦੇ ਪੋਤੇ ਲਾਬਾਨ ਨੂੰ ਜਾਣਦੇ ਹੋ? ਉਹਨਾਂ ਨੇ ਜਵਾਬ ਦਿੱਤਾ, “ਹਾਂ, ਅਸੀਂ ਉਸਨੂੰ ਜਾਣਦੇ ਹਾਂ।”

6ਤਦ ਯਾਕੋਬ ਨੇ ਉਹਨਾਂ ਨੂੰ ਪੁੱਛਿਆ, ਕੀ ਉਹ ਠੀਕ ਹੈ? ਉਹਨਾਂ ਨੇ ਕਿਹਾ, “ਹਾਂ ਉਹ ਠੀਕ ਹੈ ਅਤੇ ਇੱਥੇ ਉਸਦੀ ਧੀ ਰਾਖ਼ੇਲ ਭੇਡਾਂ ਲੈ ਕੇ ਆ ਰਹੀ ਹੈ।”

7ਉਸ ਨੇ ਕਿਹਾ, “ਵੇਖੋ, ਸੂਰਜ ਅਜੇ ਵੀ ਉੱਚਾ ਹੈ। ਇਹ ਇੱਜੜਾਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਭੇਡਾਂ ਨੂੰ ਪਾਣੀ ਪਿਲਾਓ ਅਤੇ ਉਹਨਾਂ ਨੂੰ ਚਰਾਉਣ ਲਈ ਵਾਪਸ ਲੈ ਜਾਓ।”

8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਕਰ ਸਕਦੇ ਜਦੋਂ ਤੱਕ ਸਾਰੇ ਇੱਜੜ ਇਕੱਠੇ ਨਾ ਹੋ ਜਾਣ ਅਤੇ ਪੱਥਰ ਨੂੰ ਖੂਹ ਦੇ ਮੂੰਹ ਤੋਂ ਹਟਾ ਦਿੱਤਾ ਜਾਵੇ। ਫਿਰ ਅਸੀਂ ਭੇਡਾਂ ਨੂੰ ਪਾਣੀ ਪਿਲਾ ਸਕਦੇ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.