ਉਤਪਤ 29

ਤਦ ਯਾਕੋਬ ਨੇ ਲਾਬਾਨ ਨੂੰ ਆਖਿਆ, ਮੇਰੀ ਪਤਨੀ ਮੈਨੂੰ ਦੇ, ਕਿਉ ਮੇਰਾ ਸਮਾਂ ਪੂਰਾ ਹੋ ਗਿਆ ਹੈ ਅਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ।

Genesis 29:21 (UKJV) And Jacob said unto Laban, Give me my wife, for my days are fulfilled, that I may go in unto her.

19ਲਾਬਾਨ ਨੇ ਆਖਿਆ, “ਇਹ ਚੰਗਾ ਹੈ ਜੋ ਮੈਂ ਉਸ ਨੂੰ ਕਿਸੇ ਹੋਰ ਮਨੁੱਖ ਨੂੰ ਦੇ ਦੇਵਾਂ, ਤੂੰ ਇੱਥੇ ਮੇਰੇ ਨਾਲ ਰਹਿ।”

20ਇਸ ਲਈ ਯਾਕੋਬ ਨੇ ਰਾਖ਼ੇਲ ਨੂੰ ਲੈਣ ਲਈ ਸੱਤ ਸਾਲ ਸੇਵਾ ਕੀਤੀ ਪਰ ਉਹ ਉਸ ਦੇ ਪ੍ਰੇਮ ਦੇ ਕਾਰਨ ਉਸ ਨੂੰ ਥੋੜ੍ਹੇ ਹੀ ਦਿਨ ਲੱਗਦੇ ਸਨ।

21ਤਦ ਯਾਕੋਬ ਨੇ ਲਾਬਾਨ ਨੂੰ ਆਖਿਆ, ਮੇਰੀ ਪਤਨੀ ਮੈਨੂੰ ਦੇ, ਕਿਉ ਮੇਰਾ ਸਮਾਂ ਪੂਰਾ ਹੋ ਗਿਆ ਹੈ ਅਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ।

22ਸੋ ਲਾਬਾਨ ਨੇ ਉੱਥੋਂ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਵਿਆਹ ਦੀ ਦਾਵਤ ਦਿੱਤੀ।

23ਪਰ ਜਦੋਂ ਸ਼ਾਮ ਹੋਈ ਤਾਂ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੋਬ ਕੋਲ ਲੈ ਆਇਆ ਅਤੇ ਯਾਕੋਬ ਨੇ ਉਸ ਨਾਲ ਪਿਆਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.