20ਇਸ ਲਈ ਯਾਕੋਬ ਨੇ ਰਾਖ਼ੇਲ ਨੂੰ ਲੈਣ ਲਈ ਸੱਤ ਸਾਲ ਸੇਵਾ ਕੀਤੀ ਪਰ ਉਹ ਉਸ ਦੇ ਪ੍ਰੇਮ ਦੇ ਕਾਰਨ ਉਸ ਨੂੰ ਥੋੜ੍ਹੇ ਹੀ ਦਿਨ ਲੱਗਦੇ ਸਨ।
21ਤਦ ਯਾਕੋਬ ਨੇ ਲਾਬਾਨ ਨੂੰ ਆਖਿਆ, ਮੇਰੀ ਪਤਨੀ ਮੈਨੂੰ ਦੇ, ਕਿਉ ਮੇਰਾ ਸਮਾਂ ਪੂਰਾ ਹੋ ਗਿਆ ਹੈ ਅਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ।
22ਸੋ ਲਾਬਾਨ ਨੇ ਉੱਥੋਂ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਵਿਆਹ ਦੀ ਦਾਵਤ ਦਿੱਤੀ।
23ਪਰ ਜਦੋਂ ਸ਼ਾਮ ਹੋਈ ਤਾਂ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੋਬ ਕੋਲ ਲੈ ਆਇਆ ਅਤੇ ਯਾਕੋਬ ਨੇ ਉਸ ਨਾਲ ਪਿਆਰ ਕੀਤਾ।
24ਅਤੇ ਲਾਬਾਨ ਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਆਪਣੀ ਧੀ ਲੇਆਹ ਦਾ ਸੇਵਾਦਾਰ ਬਣਾ ਦਿੱਤਾ।