23ਪਰ ਜਦੋਂ ਸ਼ਾਮ ਹੋਈ ਤਾਂ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੋਬ ਕੋਲ ਲੈ ਆਇਆ ਅਤੇ ਯਾਕੋਬ ਨੇ ਉਸ ਨਾਲ ਪਿਆਰ ਕੀਤਾ।
24ਅਤੇ ਲਾਬਾਨ ਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਆਪਣੀ ਧੀ ਲੇਆਹ ਦਾ ਸੇਵਾਦਾਰ ਬਣਾ ਦਿੱਤਾ।
25ਜਦੋਂ ਸਵੇਰ ਹੋਈ ਤਾਂ ਉੱਥੇ ਲੇਆਹ ਸੀ! ਤਾਂ ਯਾਕੋਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਇਹ ਕੀ ਕੀਤਾ ਹੈ? ਕੀ ਮੈਂ ਰਾਖ਼ੇਲ ਲਈ ਤੇਰੀ ਸੇਵਾ ਨਹੀਂ ਕੀਤੀ? ਤੂੰ ਮੈਨੂੰ ਕਿਉਂ ਧੋਖਾ ਦਿੱਤਾ?”
26ਲਾਬਾਨ ਨੇ ਉੱਤਰ ਦਿੱਤਾ, “ਸਾਡੀ ਇੱਥੇ ਇਹ ਰੀਤ ਨਹੀਂ ਹੈ ਕਿ ਅਸੀਂ ਛੋਟੀ ਧੀ ਦਾ ਵਿਆਹ ਵੱਡੀ ਤੋਂ ਪਹਿਲਾਂ ਕਰ ਦੇਈਏ।
27ਇਸ ਧੀ ਦੇ ਵਿਆਹ ਦੇ ਹਫ਼ਤੇ ਨੂੰ ਪੂਰਾ ਕਰ, ਫਿਰ ਮੈਂ ਤੈਨੂੰ ਦੂਸਰੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਕਰੇਂਗਾ ਦੇ ਦਿਆਂਗਾ।”