25ਜਦੋਂ ਸਵੇਰ ਹੋਈ ਤਾਂ ਉੱਥੇ ਲੇਆਹ ਸੀ! ਤਾਂ ਯਾਕੋਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਇਹ ਕੀ ਕੀਤਾ ਹੈ? ਕੀ ਮੈਂ ਰਾਖ਼ੇਲ ਲਈ ਤੇਰੀ ਸੇਵਾ ਨਹੀਂ ਕੀਤੀ? ਤੂੰ ਮੈਨੂੰ ਕਿਉਂ ਧੋਖਾ ਦਿੱਤਾ?”
26ਲਾਬਾਨ ਨੇ ਉੱਤਰ ਦਿੱਤਾ, “ਸਾਡੀ ਇੱਥੇ ਇਹ ਰੀਤ ਨਹੀਂ ਹੈ ਕਿ ਅਸੀਂ ਛੋਟੀ ਧੀ ਦਾ ਵਿਆਹ ਵੱਡੀ ਤੋਂ ਪਹਿਲਾਂ ਕਰ ਦੇਈਏ।
27ਇਸ ਧੀ ਦੇ ਵਿਆਹ ਦੇ ਹਫ਼ਤੇ ਨੂੰ ਪੂਰਾ ਕਰ, ਫਿਰ ਮੈਂ ਤੈਨੂੰ ਦੂਸਰੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਕਰੇਂਗਾ ਦੇ ਦਿਆਂਗਾ।”
28ਅਤੇ ਯਾਕੋਬ ਨੇ ਅਜਿਹਾ ਹੀ ਕੀਤਾ। ਉਸਨੇ ਲੇਆਹ ਦੇ ਨਾਲ ਹਫ਼ਤਾ ਪੂਰਾ ਕੀਤਾ, ਅਤੇ ਫਿਰ ਲਾਬਾਨ ਨੇ ਉਸਨੂੰ ਆਪਣੀ ਧੀ ਰਾਖ਼ੇਲ ਉਸਦੀ ਪਤਨੀ ਹੋਣ ਲਈ ਦੇ ਦਿੱਤੀ।
29ਲਾਬਾਨ ਨੇ ਆਪਣੀ ਦਾਸੀ ਬਿਲਹਾਹ ਨੂੰ ਆਪਣੀ ਧੀ ਰਾਖ਼ੇਲ ਨੂੰ ਸੇਵਾਦਾਰ ਵਜੋਂ ਦੇ ਦਿੱਤਾ।