17ਉਸ ਨੇ ਆਦਮ ਨੂੰ ਆਖਿਆ, “ਕਿਉਂ ਜੋ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਬਾਰੇ ਮੈਂ ਹੁਕਮ ਦਿੱਤਾ ਸੀ, ‘ਤੂੰ ਇਸ ਤੋਂ ਨਹੀਂ ਖਾਣਾ,’ “ਇਸ ਲਈ ਤੇਰੇ ਕਾਰਨ ਜ਼ਮੀਨ ਸਰਾਪਤ ਹੋਈ ਹੈ; ਤੂੰ ਇਸਦੀ ਉਪਜ ਸਾਰੀ ਜਿੰਦਗੀ ਦੁੱਖ ਨਾਲ ਖਾਇਆ ਕਰੇਗਾ।
18ਇਹ ਤੁਹਾਡੇ ਲਈ ਕੰਡੇ ਅਤੇ ਕੰਡਿਆਲੇ ਪੈਦਾ ਕਰੇਗੀ, ਅਤੇ ਤੂੰ ਖੇਤ ਦੇ ਸਾਗ ਪੱਤ ਖਾਵੇਂਗਾ।
19ਤੂੰ ਆਪਣੇ ਮੱਥੇ ਦੇ ਪਸੀਨੇ ਨਾਲ ਆਪਣਾ ਭੋਜਨ ਖਾਵੇਂਗਾ, ਜਦੋਂ ਤੱਕ ਤੂੰ ਮਿੱਟੀ ਵਿੱਚ ਵਾਪਸ ਨਾ ਮਿਲ ਜਾਵੇਂ, ਕਿਉਂਕਿ ਤੂੰ ਇਸ ਤੋਂ ਹੀ ਕੱਢਿਆ ਗਿਆ ਸੀ, ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ।”
20ਆਦਮ ਨੇ ਆਪਣੀ ਪਤਨੀ ਦਾ ਨਾਮ ਹੱਵਾਹ ਰੱਖਿਆ, ਕਿਉਂ ਜੋ ਉਹ ਸਾਰੇ ਜੀਉਂਦਿਆਂ ਦੀ ਪਹਿਲੀ ਮਾਂ ਹੋਈ।
21ਯਾਹਵੇਹ ਪਰਮੇਸ਼ਵਰ ਨੇ ਆਦਮ ਅਤੇ ਉਸਦੀ ਪਤਨੀ ਲਈ ਚਮੜੀ ਦੇ ਕੱਪੜੇ ਬਣਾਏ ਅਤੇ ਉਹਨਾਂ ਨੂੰ ਪਹਿਨਾਇਆ।