18ਇਹ ਤੁਹਾਡੇ ਲਈ ਕੰਡੇ ਅਤੇ ਕੰਡਿਆਲੇ ਪੈਦਾ ਕਰੇਗੀ, ਅਤੇ ਤੂੰ ਖੇਤ ਦੇ ਸਾਗ ਪੱਤ ਖਾਵੇਂਗਾ।
19ਤੂੰ ਆਪਣੇ ਮੱਥੇ ਦੇ ਪਸੀਨੇ ਨਾਲ ਆਪਣਾ ਭੋਜਨ ਖਾਵੇਂਗਾ, ਜਦੋਂ ਤੱਕ ਤੂੰ ਮਿੱਟੀ ਵਿੱਚ ਵਾਪਸ ਨਾ ਮਿਲ ਜਾਵੇਂ, ਕਿਉਂਕਿ ਤੂੰ ਇਸ ਤੋਂ ਹੀ ਕੱਢਿਆ ਗਿਆ ਸੀ, ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ।”
20ਆਦਮ ਨੇ ਆਪਣੀ ਪਤਨੀ ਦਾ ਨਾਮ ਹੱਵਾਹ ਰੱਖਿਆ, ਕਿਉਂ ਜੋ ਉਹ ਸਾਰੇ ਜੀਉਂਦਿਆਂ ਦੀ ਪਹਿਲੀ ਮਾਂ ਹੋਈ।
21ਯਾਹਵੇਹ ਪਰਮੇਸ਼ਵਰ ਨੇ ਆਦਮ ਅਤੇ ਉਸਦੀ ਪਤਨੀ ਲਈ ਚਮੜੀ ਦੇ ਕੱਪੜੇ ਬਣਾਏ ਅਤੇ ਉਹਨਾਂ ਨੂੰ ਪਹਿਨਾਇਆ।
22ਅਤੇ ਯਾਹਵੇਹ ਪਰਮੇਸ਼ਵਰ ਨੇ ਆਖਿਆ, “ਉਹ ਮਨੁੱਖ ਹੁਣ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ, ਭਲੇ ਬੁਰੇ ਦੀ ਸਮਝ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ।”