ਉਤਪਤ 3

ਇਸ ਲਈ ਯਾਹਵੇਹ ਪਰਮੇਸ਼ਵਰ ਨੇ ਉਸਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਜੋ ਉਹ ਜ਼ਮੀਨ ਦਾ ਕੰਮ ਕਰੇ ਜਿੱਥੋਂ ਉਸਨੂੰ ਰਚਿਆ ਗਿਆ ਸੀ।

Genesis 3:23 (UKJV) Therefore the LORD God sent him forth from the garden of Eden, to till the ground from whence he was taken.

21ਯਾਹਵੇਹ ਪਰਮੇਸ਼ਵਰ ਨੇ ਆਦਮ ਅਤੇ ਉਸਦੀ ਪਤਨੀ ਲਈ ਚਮੜੀ ਦੇ ਕੱਪੜੇ ਬਣਾਏ ਅਤੇ ਉਹਨਾਂ ਨੂੰ ਪਹਿਨਾਇਆ।

22ਅਤੇ ਯਾਹਵੇਹ ਪਰਮੇਸ਼ਵਰ ਨੇ ਆਖਿਆ, “ਉਹ ਮਨੁੱਖ ਹੁਣ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ, ਭਲੇ ਬੁਰੇ ਦੀ ਸਮਝ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ।”

23ਇਸ ਲਈ ਯਾਹਵੇਹ ਪਰਮੇਸ਼ਵਰ ਨੇ ਉਸਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਜੋ ਉਹ ਜ਼ਮੀਨ ਦਾ ਕੰਮ ਕਰੇ ਜਿੱਥੋਂ ਉਸਨੂੰ ਰਚਿਆ ਗਿਆ ਸੀ।

24ਜਦੋਂ ਉਸ ਨੇ ਮਨੁੱਖ ਨੂੰ ਬਾਹਰ ਕੱਢ ਦਿੱਤਾ, ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵਾਲੇ ਪਾਸੇ ਕਰੂਬੀਮ ਅਤੇ ਇੱਕ ਬਲਦੀ ਤਲਵਾਰ ਨੂੰ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ ਲਈ ਅੱਗੇ-ਪਿੱਛੇ ਚਮਕਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.