22ਅਤੇ ਯਾਹਵੇਹ ਪਰਮੇਸ਼ਵਰ ਨੇ ਆਖਿਆ, “ਉਹ ਮਨੁੱਖ ਹੁਣ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ, ਭਲੇ ਬੁਰੇ ਦੀ ਸਮਝ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ।”
23ਇਸ ਲਈ ਯਾਹਵੇਹ ਪਰਮੇਸ਼ਵਰ ਨੇ ਉਸਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਜੋ ਉਹ ਜ਼ਮੀਨ ਦਾ ਕੰਮ ਕਰੇ ਜਿੱਥੋਂ ਉਸਨੂੰ ਰਚਿਆ ਗਿਆ ਸੀ।
24ਜਦੋਂ ਉਸ ਨੇ ਮਨੁੱਖ ਨੂੰ ਬਾਹਰ ਕੱਢ ਦਿੱਤਾ, ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵਾਲੇ ਪਾਸੇ ਕਰੂਬੀਮ ਅਤੇ ਇੱਕ ਬਲਦੀ ਤਲਵਾਰ ਨੂੰ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ ਲਈ ਅੱਗੇ-ਪਿੱਛੇ ਚਮਕਾਇਆ।