ਉਤਪਤ 4

ਆਦਮ ਨੇ ਆਪਣੀ ਪਤਨੀ ਹੱਵਾਹ ਨੂੰ ਪਿਆਰ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਕਾਇਨ ਨੂੰ ਜਨਮ ਦਿੱਤਾ। ਉਸਨੇ ਕਿਹਾ, “ਯਾਹਵੇਹ ਦੀ ਮਦਦ ਨਾਲ ਮੈਂ ਇੱਕ ਆਦਮੀ ਨੂੰ ਜਨਮ ਦਿੱਤਾ ਹੈ।”

Genesis 4:1 (UKJV) And Adam had sexual contact with Eve his wife; and she conceived, and bare Cain, and said, I have got a man from the LORD.

1ਆਦਮ ਨੇ ਆਪਣੀ ਪਤਨੀ ਹੱਵਾਹ ਨੂੰ ਪਿਆਰ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਕਾਇਨ ਨੂੰ ਜਨਮ ਦਿੱਤਾ। ਉਸਨੇ ਕਿਹਾ, “ਯਾਹਵੇਹ ਦੀ ਮਦਦ ਨਾਲ ਮੈਂ ਇੱਕ ਆਦਮੀ ਨੂੰ ਜਨਮ ਦਿੱਤਾ ਹੈ।”

2ਬਾਅਦ ਵਿੱਚ ਉਸਨੇ ਉਸਦੇ ਭਰਾ ਹਾਬਲ ਨੂੰ ਜਨਮ ਦਿੱਤਾ। ਹੁਣ ਹਾਬਲ ਇੱਜੜਾਂ ਦੀ ਰਾਖੀ ਕਰਦਾ ਸੀ, ਅਤੇ ਕਾਇਨ ਖੇਤੀਬਾੜੀ ਦਾ ਕੰਮ ਕਰਦਾ ਸੀ।

3ਸਮੇਂ ਦੇ ਬੀਤਣ ਨਾਲ ਕਾਇਨ ਨੇ ਜ਼ਮੀਨ ਦੇ ਕੁਝ ਫਲ ਤੋਂ ਯਾਹਵੇਹ ਨੂੰ ਭੇਟ ਵਜੋਂ ਲੈ ਕੇ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.