16ਇਸ ਲਈ ਜਦੋਂ ਸ਼ਾਮ ਨੂੰ ਯਾਕੋਬ ਖੇਤਾਂ ਵਿੱਚੋਂ ਆਇਆ ਤਾਂ ਲੇਆਹ ਉਸਨੂੰ ਮਿਲਣ ਲਈ ਬਾਹਰ ਗਈ। ਉਸਨੇ ਕਿਹਾ, “ਤੁਹਾਨੂੰ ਮੇਰੇ ਨਾਲ ਸੌਣਾ ਚਾਹੀਦਾ ਹੈ, ਮੈਂ ਤੈਨੂੰ ਆਪਣੇ ਪੁੱਤਰ ਦੇ ਦੁੰਦਰੇ ਨਾਲ ਕਿਰਾਏ ਉੱਤੇ ਲਿਆ ਹੈ।” ਇਸ ਲਈ ਉਹ ਉਸ ਰਾਤ ਉਸ ਨਾਲ ਸੌਂ ਗਿਆ।
17ਪਰਮੇਸ਼ਵਰ ਨੇ ਲੇਆਹ ਦੀ ਗੱਲ ਸੁਣੀ ਅਤੇ ਉਹ ਗਰਭਵਤੀ ਹੋ ਗਈ ਅਤੇ ਯਾਕੋਬ ਦੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ।
18ਤਦ ਲੇਆਹ ਨੇ ਕਿਹਾ, “ਪਰਮੇਸ਼ਵਰ ਨੇ ਮੈਨੂੰ ਫਲ ਦਿੱਤਾ ਹੈ ਕਿ ਮੈਂ ਆਪਣੀ ਦਾਸੀ ਆਪਣੀ ਪਤੀ ਨੂੰ ਦੇ ਦਿੱਤੀ।” ਇਸ ਲਈ ਉਸਨੇ ਉਸਦਾ ਨਾਮ ਯਿੱਸਾਕਾਰ ਰੱਖਿਆ।
19ਲੇਆਹ ਫ਼ੇਰ ਗਰਭਵਤੀ ਹੋਈ ਅਤੇ ਯਾਕੋਬ ਤੋਂ ਛੇਵੇਂ ਪੁੱਤਰ ਨੂੰ ਜਨਮ ਦਿੱਤਾ।
20ਤਦ ਲੇਆਹ ਨੇ ਆਖਿਆ, “ਪਰਮੇਸ਼ਵਰ ਨੇ ਮੈਨੂੰ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। ਇਸ ਵਾਰ ਮੇਰਾ ਪਤੀ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਵੇਗਾ, ਕਿਉਂਕਿ ਮੈਂ ਉਸ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਜ਼ਬੂਲੁਨ ਰੱਖਿਆ।