ਉਤਪਤ 30

ਤਦ ਲੇਆਹ ਨੇ ਆਖਿਆ, “ਪਰਮੇਸ਼ਵਰ ਨੇ ਮੈਨੂੰ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। ਇਸ ਵਾਰ ਮੇਰਾ ਪਤੀ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਵੇਗਾ, ਕਿਉਂਕਿ ਮੈਂ ਉਸ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਜ਼ਬੂਲੁਨ ਰੱਖਿਆ।

Genesis 30:20 (UKJV) And Leah said, God has imbued me with a good dowry; now will my husband dwell with me, because I have born him six sons: and she called his name Zebulun.

18ਤਦ ਲੇਆਹ ਨੇ ਕਿਹਾ, “ਪਰਮੇਸ਼ਵਰ ਨੇ ਮੈਨੂੰ ਫਲ ਦਿੱਤਾ ਹੈ ਕਿ ਮੈਂ ਆਪਣੀ ਦਾਸੀ ਆਪਣੀ ਪਤੀ ਨੂੰ ਦੇ ਦਿੱਤੀ।” ਇਸ ਲਈ ਉਸਨੇ ਉਸਦਾ ਨਾਮ ਯਿੱਸਾਕਾਰ ਰੱਖਿਆ।

19ਲੇਆਹ ਫ਼ੇਰ ਗਰਭਵਤੀ ਹੋਈ ਅਤੇ ਯਾਕੋਬ ਤੋਂ ਛੇਵੇਂ ਪੁੱਤਰ ਨੂੰ ਜਨਮ ਦਿੱਤਾ।

20ਤਦ ਲੇਆਹ ਨੇ ਆਖਿਆ, “ਪਰਮੇਸ਼ਵਰ ਨੇ ਮੈਨੂੰ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। ਇਸ ਵਾਰ ਮੇਰਾ ਪਤੀ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਵੇਗਾ, ਕਿਉਂਕਿ ਮੈਂ ਉਸ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਜ਼ਬੂਲੁਨ ਰੱਖਿਆ।

21ਕੁਝ ਸਮੇਂ ਬਾਅਦ ਉਸਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਦੀਨਾਹ ਰੱਖਿਆ।

22ਤਦ ਪਰਮੇਸ਼ਵਰ ਨੇ ਰਾਖ਼ੇਲ ਨੂੰ ਚੇਤੇ ਕੀਤਾ। ਉਸਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.