20ਤਦ ਲੇਆਹ ਨੇ ਆਖਿਆ, “ਪਰਮੇਸ਼ਵਰ ਨੇ ਮੈਨੂੰ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। ਇਸ ਵਾਰ ਮੇਰਾ ਪਤੀ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਵੇਗਾ, ਕਿਉਂਕਿ ਮੈਂ ਉਸ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਜ਼ਬੂਲੁਨ ਰੱਖਿਆ।
21ਕੁਝ ਸਮੇਂ ਬਾਅਦ ਉਸਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਦੀਨਾਹ ਰੱਖਿਆ।
22ਤਦ ਪਰਮੇਸ਼ਵਰ ਨੇ ਰਾਖ਼ੇਲ ਨੂੰ ਚੇਤੇ ਕੀਤਾ। ਉਸਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ।
23ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ਵਰ ਨੇ ਮੇਰੀ ਬੇਇੱਜ਼ਤੀ ਦੂਰ ਕਰ ਦਿੱਤੀ ਹੈ।
24ਉਸ ਨੇ ਉਸ ਦਾ ਨਾਮ ਯੋਸੇਫ਼ ਰੱਖਿਆ ਅਤੇ ਆਖਿਆ, “ਯਾਹਵੇਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ।”