22ਤਦ ਪਰਮੇਸ਼ਵਰ ਨੇ ਰਾਖ਼ੇਲ ਨੂੰ ਚੇਤੇ ਕੀਤਾ। ਉਸਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ।
23ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ਵਰ ਨੇ ਮੇਰੀ ਬੇਇੱਜ਼ਤੀ ਦੂਰ ਕਰ ਦਿੱਤੀ ਹੈ।
24ਉਸ ਨੇ ਉਸ ਦਾ ਨਾਮ ਯੋਸੇਫ਼ ਰੱਖਿਆ ਅਤੇ ਆਖਿਆ, “ਯਾਹਵੇਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ।”
25ਜਦੋਂ ਰਾਖ਼ੇਲ ਨੇ ਯੋਸੇਫ਼ ਨੂੰ ਜਨਮ ਦਿੱਤਾ, ਤਾਂ ਯਾਕੋਬ ਨੇ ਲਾਬਾਨ ਨੂੰ ਕਿਹਾ, “ਮੈਨੂੰ ਮੇਰੇ ਰਸਤੇ ਭੇਜ ਦੇ ਤਾਂ ਜੋ ਮੈਂ ਆਪਣੇ ਦੇਸ਼ ਵਾਪਸ ਜਾ ਸਕਾਂ।
26ਮੈਨੂੰ ਮੇਰੀਆਂ ਪਤਨੀਆਂ ਅਤੇ ਬੱਚੇ ਦੇ ਦਿਓ, ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਅਤੇ ਮੈਂ ਆਪਣੇ ਰਾਹ ਵਿੱਚ ਰਹਾਂਗਾ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਲਈ ਕਿੰਨਾ ਕੰਮ ਕੀਤਾ ਹੈ।”