ਉਤਪਤ 31

ਤਦ ਪਰਮੇਸ਼ਵਰ ਰਾਤ ਨੂੰ ਸੁਪਨੇ ਵਿੱਚ ਲਾਬਾਨ ਅਰਾਮੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਸਾਵਧਾਨ ਰਹੋ ਕਿ ਯਾਕੋਬ ਨਾਲ ਬੁਰਾ ਜਾ ਭਲਾ ਨਾ ਕਰਨਾ।”

Genesis 31:24 (UKJV) And God came to Laban the Syrian in a dream by night, and said unto him, Take heed that you speak not to Jacob either good or bad.

22ਤੀਜੇ ਦਿਨ ਲਾਬਾਨ ਨੂੰ ਦੱਸਿਆ ਗਿਆ ਕਿ ਯਾਕੋਬ ਭੱਜ ਗਿਆ ਹੈ।

23ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸੱਤ ਦਿਨਾਂ ਤੱਕ ਯਾਕੋਬ ਦਾ ਪਿੱਛਾ ਕੀਤਾ ਅਤੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਉਹ ਨੂੰ ਫੜ ਲਿਆ।

24ਤਦ ਪਰਮੇਸ਼ਵਰ ਰਾਤ ਨੂੰ ਸੁਪਨੇ ਵਿੱਚ ਲਾਬਾਨ ਅਰਾਮੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਸਾਵਧਾਨ ਰਹੋ ਕਿ ਯਾਕੋਬ ਨਾਲ ਬੁਰਾ ਜਾ ਭਲਾ ਨਾ ਕਰਨਾ।”

25ਯਾਕੋਬ ਨੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਆਪਣਾ ਤੰਬੂ ਲਾਇਆ ਹੋਇਆ ਸੀ ਜਦੋਂ ਲਾਬਾਨ ਉਸ ਤੱਕ ਪਹੁੰਚ ਗਿਆ ਤਾਂ ਲਾਬਾਨ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਵੀ ਉੱਥੇ ਤੰਬੂ ਲਾਏ।

26ਤਦ ਲਾਬਾਨ ਨੇ ਯਾਕੋਬ ਨੂੰ ਆਖਿਆ, “ਤੂੰ ਇਹ ਕੀ ਕੀਤਾ? ਤੂੰ ਮੈਨੂੰ ਧੋਖਾ ਦਿੱਤਾ ਹੈ, ਅਤੇ ਤੂੰ ਮੇਰੀਆਂ ਧੀਆਂ ਨੂੰ ਜੰਗ ਵਿੱਚ ਜਿੱਤੇ ਹੋਏ ਕੈਦੀਆਂ ਵਾਂਗ ਚੁੱਕ ਲਿਆਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.