24ਤਦ ਪਰਮੇਸ਼ਵਰ ਰਾਤ ਨੂੰ ਸੁਪਨੇ ਵਿੱਚ ਲਾਬਾਨ ਅਰਾਮੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਸਾਵਧਾਨ ਰਹੋ ਕਿ ਯਾਕੋਬ ਨਾਲ ਬੁਰਾ ਜਾ ਭਲਾ ਨਾ ਕਰਨਾ।”
25ਯਾਕੋਬ ਨੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਆਪਣਾ ਤੰਬੂ ਲਾਇਆ ਹੋਇਆ ਸੀ ਜਦੋਂ ਲਾਬਾਨ ਉਸ ਤੱਕ ਪਹੁੰਚ ਗਿਆ ਤਾਂ ਲਾਬਾਨ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਵੀ ਉੱਥੇ ਤੰਬੂ ਲਾਏ।
26ਤਦ ਲਾਬਾਨ ਨੇ ਯਾਕੋਬ ਨੂੰ ਆਖਿਆ, “ਤੂੰ ਇਹ ਕੀ ਕੀਤਾ? ਤੂੰ ਮੈਨੂੰ ਧੋਖਾ ਦਿੱਤਾ ਹੈ, ਅਤੇ ਤੂੰ ਮੇਰੀਆਂ ਧੀਆਂ ਨੂੰ ਜੰਗ ਵਿੱਚ ਜਿੱਤੇ ਹੋਏ ਕੈਦੀਆਂ ਵਾਂਗ ਚੁੱਕ ਲਿਆਇਆ ਹੈ।
27ਤੂੰ ਕਿਉਂ ਲੁਕ ਕੇ ਭੱਜਿਆ ਅਤੇ ਮੈਨੂੰ ਧੋਖਾ ਦਿੱਤਾ? ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ, ਤਾਂ ਜੋ ਮੈਂ ਤੁਹਾਨੂੰ ਖੁਸ਼ੀ ਨਾਲ ਅਤੇ ਬਰਬਤਾਂ ਦੇ ਸੰਗੀਤ ਵਜਾ ਕੇ ਵਿਦਾ ਕਰਦਾ?
28ਤੂੰ ਮੈਨੂੰ ਮੇਰੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਵੀ ਚੁੰਮਣ ਕਿਉਂ ਨਾ ਦਿੱਤਾ? ਤੂੰ ਇੱਕ ਮੂਰਖਤਾ ਵਾਲੀ ਗੱਲ ਕੀਤੀ ਹੈ।