ਉਤਪਤ 31

ਯਾਕੋਬ ਨੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਆਪਣਾ ਤੰਬੂ ਲਾਇਆ ਹੋਇਆ ਸੀ ਜਦੋਂ ਲਾਬਾਨ ਉਸ ਤੱਕ ਪਹੁੰਚ ਗਿਆ ਤਾਂ ਲਾਬਾਨ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਵੀ ਉੱਥੇ ਤੰਬੂ ਲਾਏ।

Genesis 31:25 (UKJV) Then Laban overtook Jacob. Now Jacob had pitched his tent in the mount: and Laban with his brethren pitched in the mount of Gilead.

23ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸੱਤ ਦਿਨਾਂ ਤੱਕ ਯਾਕੋਬ ਦਾ ਪਿੱਛਾ ਕੀਤਾ ਅਤੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਉਹ ਨੂੰ ਫੜ ਲਿਆ।

24ਤਦ ਪਰਮੇਸ਼ਵਰ ਰਾਤ ਨੂੰ ਸੁਪਨੇ ਵਿੱਚ ਲਾਬਾਨ ਅਰਾਮੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਸਾਵਧਾਨ ਰਹੋ ਕਿ ਯਾਕੋਬ ਨਾਲ ਬੁਰਾ ਜਾ ਭਲਾ ਨਾ ਕਰਨਾ।”

25ਯਾਕੋਬ ਨੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਆਪਣਾ ਤੰਬੂ ਲਾਇਆ ਹੋਇਆ ਸੀ ਜਦੋਂ ਲਾਬਾਨ ਉਸ ਤੱਕ ਪਹੁੰਚ ਗਿਆ ਤਾਂ ਲਾਬਾਨ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਵੀ ਉੱਥੇ ਤੰਬੂ ਲਾਏ।

26ਤਦ ਲਾਬਾਨ ਨੇ ਯਾਕੋਬ ਨੂੰ ਆਖਿਆ, “ਤੂੰ ਇਹ ਕੀ ਕੀਤਾ? ਤੂੰ ਮੈਨੂੰ ਧੋਖਾ ਦਿੱਤਾ ਹੈ, ਅਤੇ ਤੂੰ ਮੇਰੀਆਂ ਧੀਆਂ ਨੂੰ ਜੰਗ ਵਿੱਚ ਜਿੱਤੇ ਹੋਏ ਕੈਦੀਆਂ ਵਾਂਗ ਚੁੱਕ ਲਿਆਇਆ ਹੈ।

27ਤੂੰ ਕਿਉਂ ਲੁਕ ਕੇ ਭੱਜਿਆ ਅਤੇ ਮੈਨੂੰ ਧੋਖਾ ਦਿੱਤਾ? ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ, ਤਾਂ ਜੋ ਮੈਂ ਤੁਹਾਨੂੰ ਖੁਸ਼ੀ ਨਾਲ ਅਤੇ ਬਰਬਤਾਂ ਦੇ ਸੰਗੀਤ ਵਜਾ ਕੇ ਵਿਦਾ ਕਰਦਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.