42ਜੇ ਮੇਰੇ ਪਿਤਾ ਦਾ ਪਰਮੇਸ਼ਵਰ, ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਡਰ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਜ਼ਰੂਰ ਮੈਨੂੰ ਖਾਲੀ ਹੱਥ ਭੇਜ ਦਿੰਦਾ। ਪਰ ਪਰਮੇਸ਼ਵਰ ਨੇ ਮੇਰੀ ਕਠਿਨਾਈ ਅਤੇ ਮੇਰੇ ਹੱਥਾਂ ਦੀ ਮਿਹਨਤ ਨੂੰ ਦੇਖਿਆ ਹੈ, ਅਤੇ ਪਿਛਲੀ ਰਾਤ ਉਸ ਨੇ ਤੁਹਾਨੂੰ ਝਿੜਕਿਆ ਹੈ।”
43ਲਾਬਾਨ ਨੇ ਯਾਕੋਬ ਨੂੰ ਉੱਤਰ ਦਿੱਤਾ, “ਇਹ ਔਰਤਾਂ ਮੇਰੀਆਂ ਧੀਆਂ ਹਨ, ਇਹ ਬੱਚੇ ਮੇਰੇ ਬੱਚੇ ਹਨ ਇਹ ਅਤੇ ਇੱਜੜ ਮੇਰੇ ਇੱਜੜ ਹੈ। ਜੋ ਤੂੰ ਦੇਖਦਾ ਹੈ ਉਹ ਮੇਰਾ ਹੈ। ਫਿਰ ਵੀ ਮੈਂ ਅੱਜ ਮੇਰੀਆਂ ਇਹਨਾਂ ਧੀਆਂ ਬਾਰੇ, ਜਾਂ ਉਹਨਾਂ ਦੇ ਜਨਮੇ ਬੱਚਿਆਂ ਬਾਰੇ ਕੀ ਕਰ ਸਕਦਾ ਹਾਂ?
44ਹੁਣ ਆ, ਤੂੰ ਅਤੇ ਮੈਂ ਇੱਕ ਨੇਮ ਬੰਨ੍ਹੀਏ ਅਤੇ ਇਹ ਸਾਡੇ ਵਿਚਕਾਰ ਗਵਾਹੀ ਹੋਵੇ।”
45ਤਾਂ ਯਾਕੋਬ ਨੇ ਇੱਕ ਪੱਥਰ ਲਿਆ ਅਤੇ ਉਸ ਨੂੰ ਥੰਮ੍ਹ ਵਾਂਗ ਖੜ੍ਹਾ ਕੀਤਾ।
46ਯਾਕੋਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ, ਕੁਝ ਪੱਥਰ ਇਕੱਠੇ ਕਰੋ। ਇਸ ਲਈ ਉਹਨਾਂ ਨੇ ਪੱਥਰਾਂ ਨੂੰ ਇਕੱਠੇ ਕਰਕੇ ਇੱਕ ਢੇਰ ਲਗਾ ਦਿੱਤਾ ਅਤੇ ਉਹਨਾਂ ਨੇ ਉਸ ਢੇਰ ਕੋਲ ਖਾਧਾ।