43ਲਾਬਾਨ ਨੇ ਯਾਕੋਬ ਨੂੰ ਉੱਤਰ ਦਿੱਤਾ, “ਇਹ ਔਰਤਾਂ ਮੇਰੀਆਂ ਧੀਆਂ ਹਨ, ਇਹ ਬੱਚੇ ਮੇਰੇ ਬੱਚੇ ਹਨ ਇਹ ਅਤੇ ਇੱਜੜ ਮੇਰੇ ਇੱਜੜ ਹੈ। ਜੋ ਤੂੰ ਦੇਖਦਾ ਹੈ ਉਹ ਮੇਰਾ ਹੈ। ਫਿਰ ਵੀ ਮੈਂ ਅੱਜ ਮੇਰੀਆਂ ਇਹਨਾਂ ਧੀਆਂ ਬਾਰੇ, ਜਾਂ ਉਹਨਾਂ ਦੇ ਜਨਮੇ ਬੱਚਿਆਂ ਬਾਰੇ ਕੀ ਕਰ ਸਕਦਾ ਹਾਂ?
44ਹੁਣ ਆ, ਤੂੰ ਅਤੇ ਮੈਂ ਇੱਕ ਨੇਮ ਬੰਨ੍ਹੀਏ ਅਤੇ ਇਹ ਸਾਡੇ ਵਿਚਕਾਰ ਗਵਾਹੀ ਹੋਵੇ।”
45ਤਾਂ ਯਾਕੋਬ ਨੇ ਇੱਕ ਪੱਥਰ ਲਿਆ ਅਤੇ ਉਸ ਨੂੰ ਥੰਮ੍ਹ ਵਾਂਗ ਖੜ੍ਹਾ ਕੀਤਾ।
46ਯਾਕੋਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ, ਕੁਝ ਪੱਥਰ ਇਕੱਠੇ ਕਰੋ। ਇਸ ਲਈ ਉਹਨਾਂ ਨੇ ਪੱਥਰਾਂ ਨੂੰ ਇਕੱਠੇ ਕਰਕੇ ਇੱਕ ਢੇਰ ਲਗਾ ਦਿੱਤਾ ਅਤੇ ਉਹਨਾਂ ਨੇ ਉਸ ਢੇਰ ਕੋਲ ਖਾਧਾ।
47ਲਾਬਾਨ ਨੇ ਇਸ ਦਾ ਨਾਮ ਯਗਰ ਸਾਹਦੂਥਾ ਅਤੇ ਯਾਕੋਬ ਨੇ ਇਸਨੂੰ ਗਲੇਦ ਕਿਹਾ।