ਉਤਪਤ 31

ਲਾਬਾਨ ਨੇ ਇਸ ਦਾ ਨਾਮ ਯਗਰ ਸਾਹਦੂਥਾ ਅਤੇ ਯਾਕੋਬ ਨੇ ਇਸਨੂੰ ਗਲੇਦ ਕਿਹਾ।

Genesis 31:47 (UKJV) And Laban called it Jegarsahadutha: but Jacob called it Galeed.

45ਤਾਂ ਯਾਕੋਬ ਨੇ ਇੱਕ ਪੱਥਰ ਲਿਆ ਅਤੇ ਉਸ ਨੂੰ ਥੰਮ੍ਹ ਵਾਂਗ ਖੜ੍ਹਾ ਕੀਤਾ।

46ਯਾਕੋਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ, ਕੁਝ ਪੱਥਰ ਇਕੱਠੇ ਕਰੋ। ਇਸ ਲਈ ਉਹਨਾਂ ਨੇ ਪੱਥਰਾਂ ਨੂੰ ਇਕੱਠੇ ਕਰਕੇ ਇੱਕ ਢੇਰ ਲਗਾ ਦਿੱਤਾ ਅਤੇ ਉਹਨਾਂ ਨੇ ਉਸ ਢੇਰ ਕੋਲ ਖਾਧਾ।

47ਲਾਬਾਨ ਨੇ ਇਸ ਦਾ ਨਾਮ ਯਗਰ ਸਾਹਦੂਥਾ ਅਤੇ ਯਾਕੋਬ ਨੇ ਇਸਨੂੰ ਗਲੇਦ ਕਿਹਾ।

48ਲਾਬਾਨ ਨੇ ਆਖਿਆ, ਇਹ ਢੇਰ ਅੱਜ ਤੇਰੇ ਅਤੇ ਮੇਰੇ ਵਿੱਚ ਗਵਾਹ ਹੈ। ਇਸ ਲਈ ਇਸਨੂੰ ਗਲੇਦ ਕਿਹਾ।

49ਇਸ ਨੂੰ ਮਿਸਪਾਹ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਕਿਹਾ ਸੀ, “ਜਦੋਂ ਅਸੀਂ ਇੱਕ-ਦੂਜੇ ਤੋਂ ਦੂਰ ਹੁੰਦੇ ਹਾਂ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਰਾਖੀ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.